ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ : ਸੇਖੋਂ
ਫਰੀਦਕੋਟ, 23 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਇਸ ਲਈ ਲਗਾਤਾਰ ਕੰਮ ਕਰ ਰਹੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਪੀ.ਐਚ.ਸੀ. ਜੰਡ ਸਾਹਿਬ ਵਿਖੇ ਬਲਾਕ ਪਬਲਿਕ ਹੈਲਥ ਯੂਨਿਟ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਕੀਤਾ। ਵਿਧਾਇਕ ਸੇਖੋਂ ਨੇ ਦੱਸਿਆ ਕਿ ਇਹ ਬਲਾਕ ਪਬਲਿਕ ਹੈਲਥ ਯੂਨਿਟ 24.73 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਅਤੇ ਇਸ ਵਿੱਚ ਬੋਰਡ ਰੂਮ, ਵਰਕ ਸਟੇਸ਼ਨ ਅਤੇ ਲੈਬ ਦਾ ਨਿਰਮਾਣ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਹ ਬਿਲਡਿੰਗ 6 ਮਹੀਨੇ ਦੇ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ। ਉਨਾਂ ਦੱਸਿਆ ਕਿ ਇਹ ਬਲਾਕ ਪਬਲਿਕ ਹੈਲਥ ਯੂਨਿਟ ਲੋਕਾਂ ਨੂੰ ਹੈੱਲਥ ਕੇਅਰ ਪ੍ਰਦਾਨ ਕਰੇਗਾ, ਉਨਾਂ ਕਿਹਾ ਕਿ ਇਸ ਦੇ ਨਿਰਮਾਣ ਨਾਲ ਪਿੰਡ ਜੰਡਵਾਲਾ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਐੱਸ.ਐੱਮ.ਓ. ਰਾਜੀਵ ਭੰਡਾਰੀ, ਐਸ.ਡੀ.ਓ. ਨਿਖਿਲ ਗੋਇਲ, ਜੇ.ਈ. ਬਲਜਿੰਦਰ ਸਿੰਘ, ਰਮਨਦੀਪ ਮੁਮਾਰਾ ਚੇਅਰਮੈਨ ਮਾਰਕਿਟ ਸਾਦਿਕ, ਬੀਈਈ ਡਾ. ਪ੍ਰਭਦੀਪ ਸਿੰਘ ਚਾਵਲਾ, ਮਨਧੀਰ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ ਇਕਬਾਲ ਸਿੰਘ, ਏ.ਐੱਨ.ਐੱਮ. ਅਰਚਨਾ, ਰਿੰਕੂ ਸਮਾਧਾ ਵਾਲਾ, ਜਸਦੇਵਪਾਲ, ਉੱਤਮ ਡੋਡ, ਜੈਦੀਪ ਸਿੰਘ, ਸਵਰਾਜ ਸਿੰਘ, ਹਰਜੀਤ ਹੀਰਾ, ਬਲਕਰਨ ਸਿੰਘ ਘੁੱਦੂਵਾਲਾ, ਰਾਜਾ ਪ੍ਰਧਾਨ ਟਰੱਕ ਯੂਨੀਅਨ, ਸੁਰਜੀਤ ਮਾਨ, ਅਮਨਿੰਦਰ, ਹਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।