ਜੇਕਰ ਰੁੱਖ ਖਿਲਾਰਣ ਪੱਤੇ
ਰੁੱਖਾਂ ਨੂੰ ਵੱਡ੍ਹੀ ਦਾ ਨੀ ਹੁੰਦਾ
ਮਾਪੇ ਹੋ ਜਾਣ ਬਜ਼ੁਰਗ ਜਦੋਂ
ਬਜ਼ੁਰਗਾਂ ਨੂੰ ਘਰੋਂ ਕੱਢੀ ਦਾ ਨੀ ਹੁੰਦਾ
ਜੇਕਰ ਕਰੇ ਤੁਹਾਡੇ ਵਿਸ਼ਵਾਸ ਕੋਈ
ਉਹਦੀ ਪਿੱਠ ਤੇ ਖੰਜਰ ਗੱਡੀ ਦਾ ਨੀ ਹੁੰਦਾ
ਤੁਰਨ ਸਿਖਾਇਆ ਹੈ ਜਿੰਨ੍ਹਾਂ ਨੇ
ਹੱਥ ਉਹਨਾਂ ਦਾ ਛੱਡੀ ਦਾ ਨੀ ਹੁੰਦਾ
ਸਿੱਧੂ ਭੁੱਖੇ ਰਹਿਕੇ ਕਰ ਲਈਏ ਗੁਜਾਰਾ ਜੀ
ਮੀਤੇ ਜਣੇਂ ਖਣੇਂ ਦੇ ਅੱਗੇ ਹੱਥ ਅੱਡੀ ਦਾ ਨੀ ਹੁੰਦਾ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505