ਵਾਤਾਵਰਨ ਦਿਵਸ ਦੀ ਲੋੜ ਲੋਕਾਂ ਵਿੱਚ ਸ਼ੁਧ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।ਸੰਯੁਕਤ ਰਾਸ਼ਟਰ ਨੇ ਸਭ ਤੋਂ ਪਹਿਲਾਂ 1972 ਵਿੱਚ ਵਾਤਾਵਰਨ ਪ੍ਰਤੀ ਚਿੰਤਾ ਪ੍ਰਗਟ ਕੀਤੀ।ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ 5 ਜੂਨ1972 ਨੂੰ ਹੋਈ,ਵੱਖ ਵੱਖ ਦੇਸ਼ਾਂ ਵੱਲੋਂ ਸਵੀਡਨ ਦੀ ਰਾਜਧਾਨੀ ਸਟੋਕਹੋਮ ਵਿਖੇ 5 ਜੂਨ ਤੋਂ 16 ਜੂਨ ਤੱਕ ਵਿਸ਼ਾਲ ਕਾਨਫਰੰਸ ਕੀਤੀ ਜਿਸ ‘ਚ ਫੈਸਲਾ ਗਿਆ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਯਤਨ ਕੀਤੇ ਜਾਣ।ਪਹਿਲਾ ਵਿਸ਼ਵ ਵਾਤਾਵਰਣ ਦਿਵਸ 5 ਜੂਨ 1974 ਨੂੰ ਦੁਨੀਆਂ ‘ਚ ਮਨਾਇਆ ਗਿਆ।ਵਾਤਾਵਰਣ ਤੋਂ ਭਾਵ ਹੈ ਉਹ ਆਲਾ ਦੁਆਲਾ ਜਿਸ ਵਿੱਚ ਅਸੀਂ ਰਹਿ ਰਹੇ ਹਾਂ,ਸਾਹ ਲੈਂਦੇ ਹਾਂ ਤੇ ਜ਼ਿੰਦਗੀ ਜਿਉਂਦੇ ਹਾਂ।ਅਜੋਕੇ ਮਨੁੱਖ ਨੇ ਆਪਣੇ ਅਰਾਮ ਤੇ ਸੁੱਖ ਸਹੂਲਤਾਂ ਲਈ ਜੰਗਲਾਂ ਨੂੰ ਕੱਟ ਕੇ ਫੈਕਟਰੀਆਂ,ਕਾਰਖਾਨੇ,ਆਵਾਜਾਈ ਤੇ ਬਿਜਲੀ ਸਾਧਨ ਬਣਾਏ ਹਨ,ਜਿਨਾਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ,ਸੜਕਾਂ ਦੇ ਕੰਢਿਆਂ ਤੋਂ ਦਰੱਖਤਾਂ ਨੂੰ ਪੁੱਟ ਕੇ ਚਾਰ-ਛੇ ਮਾਰਗੀ ਸੜਕਾਂ ਬਣਾਈਆਂ ਜਾ ਰਹੀਆਂ ਹਨ ਪਰ ਨਵੇਂ ਰੁੱਖ ਲਾਉਣ ਦੀ ਕੋਈ ਯੋਜਨਾ ਨਹੀ ਦਿਸ ਰਹੀ ਜੇ ਹੈ ਤਾਂ ਘੱਟ ਹੈ ।ਇਸ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਸਰਕਾਰ ਦਾ ਕੰਮ ਹੈ।ਰੁੱਖ ਲਗਾਉਣ ਦੇ ਮਗਰੋਂ ਰੁੱਖਾਂ ਦਾ ਧਿਆਨ ਕਰਨਾ ਵੀ ਬਣਦਾ ਹੈ ਸਿਰਫ ਖਾਨਾ ਪੂਰਤੀ ਨਹੀਂ ਹੋਣੀ ਚਾਹੀਦੀ ।ਕੁਝ ਦੇਸ਼ਾਂ ਵਿੱਚ ਵੱਡੇ ਵੱਡੇ ਰੁੱਖ ਮਸ਼ੀਨਾਂ ਨਾਲ ਪੁੱਟ ਕੇ ਦੂਜੇ ਥਾਂ ਤੇ ਲਾ ਦਿੱਤੇ ਜਾਂਦੇ ਹਨ।ਬਰਫਾਂ ਦੇ ਵੱਡੇ ਵੱਡੇ ਗਲੈਸ਼ੀਅਰ ਪਿਘਲਣ ਨਾਲ ਟਾਪੂਆਂ ਦੀ ਹੋਂਦ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਮੁੱਖ ਤੌਰ ਤੇ ਧੂੰਆਂ,ਹਵਾ,ਪਾਣੀ, ਖੁਰਾਕ,ਮਿੱਟੀ ਤੇ ਸ਼ੋਰ ਦੇ ਪ੍ਰਦੂਸ਼ਨ ਸਿਹਤ ਨੂੰ ਪ੍ਰਭਾਵਤ ਕਰ ਰਹੇ ਹਨ।ਧਰਤੀ ਤੋਂ ਉਪਰ 16 ਕਿਲੋ ਮੀਟਰ ਦੀ ਉਚਾਈ ਤੋਂ 23 ਕਿਲੋਮੀਟਰ ਤਕ ਸੂਰਜ ਦੀਆਂ ਕਿਰਨਾਂ ਨੂੰ ਰੋਕਣ ਲਈ ਸੁਰਖਿਅਤ ਛਤਰੀ (ਉਜੋਨ ਪਰਤ) ਬਣੀ ਹੈ ਜਿਸ ਵਿੱਚ ਕਈ ਗੈਸਾਂ ਹਨ।ਇਹ ਉਜੋਨ ਪਰਤ ਸੂਰਜ ਦੀਆਂ ਪਰਾਵੈੰਗਨੀ ਵਿਕਰਨਾਂ(Ultra Violet Radiation) ਨੂੰ ਧਰਤੀ ਤੇ ਸਿੱਧਾ ਅਸਰ ਪਾਉਣ ਤੋਂ ਰੋਕਦੀ ਹੈ।ਉਜੋਨ ਪਰਤ ਦੇ ਪਤਲਾ ਹੋਣ ਤੇ ਚਮੜੀ ਦੇ ਕੈਂਸਰ ਤੇ ਹੋਰ ਖਤਰਨਾਕ ਬਿਮਾਰੀਆਂ ਵੱਧ ਰਹੀਆਂ ਹਨ।ਕਾਰਖਾਨੇ,ਫੈਕਟਰੀਆਂ ‘ਚੋਂ ਨਿਕਲਦਾ ਧੂੰਆਂ ਤੇ ਗੰਦਾ ਪਾਣੀ,ਐਟਮੀ ਤਜ਼ਰਬੇ,ਰਸਾਇਣਕ ਖਾਦਾਂ,ਜ਼ਹੀਰੀਲੀਆਂ ਨਦੀਨ ਨਾਸ਼ਕ ਦਵਾਈਆਂ,ਵਾਹਨਾਂ ਦਾ ਧੂੰਆਂ,ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਵਾਤਾਵਰਣ ਪ੍ਰਦੂਸ਼ਿਤ ਕਰ ਰਹੀ ਹੈ।ਸਮੁੰਦਰਾਂ ਵਿੱਚ ਤੇਲ ਦਾ ਪ੍ਰਦੂਸ਼ਨ ਵੱਧ ਰਿਹਾ ਹੈ।ਜੇ ਇਹੋ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਸਾਹ ਵਾਸਤੇ ਆਪਣੇ ਲਈ ਆਕਸੀਜਨ ਸਿਲੈਂਡਰ ਵੀ ਬੁੱਕ ਕਰਾਉਣੇ ਪੈਣਗੇ। ਕਰੋਨਾ ਵਾਇਰਸ ਸਮੇਂ ਕਿੰਨੀ ਕਿਲਤ ਰਹੀ ਹੈ ,ਆਕਸੀਜਨ ਸਿਲੰਡਰ ਦੀ।ਜੇ ਰੁੱਖਾਂ ਦੀ ਕਟਾਈ ਘੱਟ ਕੀਤੀ ਹੁੰਦੀ ਤਾ ਇਹ ਦਿਨ ਨਹੀਂ ਸੀ ਵੇਖਣੇ ਪੈਂਦੇ । ਹਵਾਂ ਤੋਂ ਬਿਨਾਂ ਇਕ ਪਲ ਵੀ ਅਸੀਂ ਜਿਉਂਦੇ ਨਹੀ ਰਹਿ ਸਕਦੇ।ਮਨੁੱਖੀ ਜੀਵਨ ਲਈ ਸ਼ੁੱਧ ਤੇ ਸਾਫ ਹਵਾ ਜਰੂਰੀ ਹੈ।ਹਵਾ ਵਿੱਚ ਜਦੋਂ ਕਾਰਬਨ ਮੋਨੋਔਕਸਾਈਡ ਤੇ ਸਲਫਰ ਡਾਇਆ ਔਕਸਾਈਡ ਜਾਂ ਹੋਰ ਅਣਸੁਖਾਵੇਂ ਤੱਤ ਹਵਾ ਵਿੱਚ ਮਿਲ ਜਾਂਦੇ ਸਨ ਤਾਂ ਵਾਤਾਵਰਣ ਦਾ ਸੰਤੁਲਨ ਵਿਗੜ ਜਾਂਦਾ ਹੈ।ਪੋਲੀਥੀਨ ਦੇ ਲਿਫਾਫੇ ਜਿਥੇ ਸੀਵਰੇਜ ਬੰਦ ਕਰਦੇ ਹਨ ਉਥੇ ਉਨਾਂ ਨੂੰ ਸਾੜਨ ਨਾਲ ਜ਼ਹੀਰੀਲੀਆਂ ਗੈਸਾਂ ਬਣਦੀਆਂ ਹਨ।ਪ੍ਰਦੂਸ਼ਨ ਨੂੰ ਰੋਕਣ ਲਈ ਬਣੇ ਕਾਨੂੰਨ ਕਾਗਜ਼ਾਂ ਦੇ ਸਿੰਗਾਰ ਬਣੇ ਹੋਏ ਹਨ।ਜਿਵੇਂ
ਜੰਗਲ ਹਿਫਾਜਤੀ ਐਕਟ ,ਪਾਣੀ ਪ੍ਰਦੂਸ਼ਿਤ ਐਕਟ,ਹਵਾ ਪ੍ਰਦੂਸ਼ਣ ਰੋਕ ਤੇ ਕੰਟਰੋਲ ਐਕਟ ,ਵਾਤਾਵਰਨ ਸੁਰਖਿਆ ਐਕਟ,ਸ਼ੋਰ ਪ੍ਰਦੂਸ਼ਨ ਐਕਟ ਆਦਿ।ਦੇਸ਼ ਵਿੱਚ 33% ਜੰਗਲ ਚਾਹੀਦੇ ਹਨ, ਭਾਰਤ ਵਿੱਚ ਦਸ ਕੁ ਸਾਲ ਪਹਿਲਾਂ 15:5% ਤੇ ਪੰਜਾਬ ਵਿਚ 5:7% ਰਕਬਾ ਹੀ ਜੰਗਲਾਂ ਅਧੀਨ ਸੀ।ਮੀਂਹ ਨਾ ਪੈਣਾ, ਲੱਕੜਾਂ ਦੀ ਘਾਟ,ਪਸ਼ੂ ਪੰਛੀਆਂ ਦੀ ਗਿਣਤੀ ਘੱਟ ਰਹੀ ਹੈ।ਬਹੁਤ ਸਾਰੇ ਭਾਰਤੀਆਂ ਦੀ ਮੌਤ ਹਵਾ ਪ੍ਰਦੂਸ਼ਨ ਕਰਕੇ ਹੁੰਦੀ ਹੈ।ਜਿਸਦਾ ਅਸਰ ਸਿੱਧਾ ਦਿਲ ਤੇ ਪੈਂਦਾ ਹੈ। ਕਈ ਥਾਵਾਂ ਤੇ ਲੋਕ ਡੰਗਰ ਨਹਾਉਦੇ ਹਨ।ਕਈ ਲੱਗੇ ਵਾਟਰ ਟਰੀਟਮੈਂਟ ਪਲਾਂਟ ਸਹੀ ਢੰਗ ਨਾਲ ਨਾ ਚਲਣ ਕਾਰਨ ਇਨਾਂ ਦਾ ਗੰਦਾ ਪਾਣੀ ਦਰਿਆ ‘ਚ ਜਾਂਦਾ ਹੈ।ਸ਼ੁਧ ਵਾਤਾਵਰਨ ਪ੍ਰਤੀ ਜਨਤਾ ਨੂੰ ਹਲੂਣਾ ਦੇਣ ਦੀ ਜਿਮੇਵਾਰੀ ਸਰਕਾਰਾਂ ਦੀ ਹੁੰਦੀ ਹੈ, ਜੇ ਸੱਤਾ ਤੇ ਕਾਬਿਜ਼ ਲੋਕ ਆਪਣਾ ਫਰਜ ਪਹਿਚਾਨਣ ਤਾਂ ਸਾਰੇ ਦੇਸ ਨੂੰ ਹਰਿਆ ਭਰਿਆ, ਖੜਿਆ, ਖੁਸ਼ਬੋਆਂ ਵੰਡਦਾ ਪ੍ਰਦੂਸ਼ਣ ਰਹਿਤ ਬਣਾਇਆ ਜਾ ਸਕਦਾ. ਧਰਤੀ ਉਪਜਾਊ ਹੈ, ਲੋਕ ਮਿਹਨਤੀ ਹਨ। ਲੋੜ ਹੈ ਸਰਕਾਰਾਂ ਦੀ ਲੋਕ ਪੱਖੀ, ਸ਼ੁਧ ਵਾਤਾਵਰਨ ਪੱਖੀ ਹੋਣ ਦੀ.
ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
ਅਫਸਰ ਕਲੋਨੀ ਸੰਗਰੂਰ
9417422349