ਕੋਟਕਪੂਰਾ, 3 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਦਾ ਦਿਨ ਪੂਰੇ ਸੰਸਾਰ ਵਿੱਚ ਵਿਸ਼ਵ ਸਾਈਕਲ ਦਿਹਾੜਾ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਇਸ ਦਿਨ ਲੋਕਾਂ ਨੂੰ ਸਾਈਕਲ ਪ੍ਰਤੀ ਜਾਗਰੂਕ ਕਰਨ ਲਈ ਵੱਖ-ਵੱਖ ਕਲੱਬਾਂ ਜਾਂ ਜਥੇਬੰਦੀਆਂ ਵਲੋਂ ਕਈ ਦੇ ਉਪਰਾਲੇ ਕੀਤੇ ਜਾਂਦੇ ਹਨ। ਇਸ ਦਿਹਾੜੇ ਨੂੰ ਸਮਰਪਿਤ ਪਿਛਲੇ ਪੰਜ-ਛੇ ਸਾਲ ਤੋਂ ਸਾਈਕÇਲੰਗ ਦੇ ਖੇਤਰ ਵਿੱਚ ਕਾਰਜ਼ਸ਼ੀਲ ਕਲੱਬ ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਦੇ ਮੈਂਬਰ ਗੁਰਦੀਪ ਸਿੰਘ ਕਲੇਰ, ਗੁਰਪ੍ਰੀਤ ਸਿੰਘ ਕਮੋਂ, ਜਰਨੈਲ ਸਿੰਘ ਅਤੇ ਮਨਜਿੰਦਰ ਸਿੰਘ ਵਲੋਂ ਕੋਟਕਪੂਰਾ ਤੋਂ ਮੁੱਦਕੀ ਅਤੇ ਮੁੱਦਕੀ ਤੋਂ ਵਾਪਸ ਫ਼ਰੀਦਕੋਟ ਸ਼ਹਿਰ ’ਚ ਦੀ ਹੰੁਦੇ ਹੋਏ ਕੋਟਕਪੂਰਾ ਸ਼ਹਿਰ ਤੱਕ ਦਾ 64 ਕਿਲੋਮੀਟਰ ਦਾ ਸਾਈਕਲ ਸਫ਼ਰ ਤੈਅ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਕਲੇਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਕਸਰਤਾਂ ਰਾਹੀਂ ਥੋੜਾ-ਬਹੁਤ ਵੀ ਆਪਣੇ ਸਰੀਰ ਦੀ ਸੰਭਾਲ ਕਰਨੀ ਅਰੰਭ ਕਰ ਦੇਈਏ ਤਾਂ ਅਸੀਂ ਇੱਕ ਨਿਰੋਈ ਅਤੇ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਉਹਨਾਂ ਦੇ ਇਹ ਗੱਲ ਵੀ ਸਾਂਝੀ ਕੀਤੀ ਕਿ ਕੋਟਕਪੂਰਾ ਸਾਈਕਲ ਰਾਈਡਰਜ਼ ਦੇ ਟੀਮ ਦੇ ਮੈਂਬਰਾਂ ਵੱਲੋਂ ਆਪਣੇ ਕਾਰੋਬਾਰਾਂ ਦੇ ਨਾਲ-ਨਾਲ ਰੋਜ਼ਾਨਾ ਲਗਭਗ 60 ਕੁ ਕਿਲੋਮੀਟਰ ਵੀ ਸਫ਼ਰ ਤੈਅ ਕੀਤਾ ਜਾਂਦਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਕਮੋਂ ਨੇ ਵੱਧ ਰਹੇ ਨਸ਼ੇ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਲਈ ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ ਸਾਈਕਲ ਚਲਾਉਣ ਦੀ ਆਦਤ ਨੂੰ ਜ਼ਰੂਰ ਸ਼ਾਮਲ ਕਰਨ।