ਪਾਇਲ /ਮਲੌਦ ,4 ਅਗਸਤ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਮੁਖੀ ਜਗਦੇਵ ਸਿੰਘ ਘੁੰਗਰਾਲੀ ਅਤੇ ਪ੍ਰਧਾਨ ਬਲਦੇਵ ਸਿੰਘ ਰੋਹਣੋਂ ਦੀ ਦੇਖਰੇਖ ਹੇਠ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਵਧਾਈ ਦਿੰਦਿਆਂ ਗੁਰੂ ਸ਼ਬਦ ਜਿਸੁ ਜਲਨਿਧਿ ਸ਼ਬਦ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਗੀਤ ਰੁੱਖ, ਦਵਿੰਦਰ ਸਿੰਘ ਧੌਲਮਾਜਰਾ ਨੇ ਗੀਤ ਢੋਲ, ਸਿਕੰਦਰ ਸਿੰਘ ਰੁੜਕਾ ਨੇ ਗੀਤ ਦਿੱਲੀਓਂ ਐਲਾਨ, ਮਨਜੀਤ ਸਿੰਘ ਘੁੰਮਣ ਨੇ ਕਵਿਤਾ ਸਹਾਰਿਆਂ ਦੀ ਲੋੜ, ਅਵਤਾਰ ਸਿੰਘ ਉਟਾਲਾਂ ਨੇ ਗੀਤ ਬੇਰੀ ਦੇ ਬੇਰ, ਬਾਵਾ ਹੋਲੀਆ ਨੇ ਗੀਤ ਲੰਮਾ ਪੈਂਡਾ, ਪੱਪੂ ਬਲਵੀਰ ਨੇ ਗੀਤ ਛਮਕਾਂ, ਜਗਦੇਵ ਸਿੰਘ ਘੁੰਗਰਾਲੀ ਨੇ ਗੀਤ ਪੱਗ ਚੋਂ ਪੰਜਾਬ ਬੋਲਦਾ, ਮੁਮਤਾਜ ਅਲੀ ਨੇ ਗੀਤ ਕਾਰਗਿਲ, ਬਲਦੇਵ ਸਿੰਘ ਰੋਹਣੋਂ ਨੇ ਗੀਤ ਤੇਰੇ ਬਿਨ, ਬਲਜੀਤ ਸਿੰਘ ਲਹਿਲ ਨੇ ਗੀਤ, ਸ਼ੇਰਾ ਨਵਾਂ ਪਿੰਡੀਆ ਨੇ ਗੀਤ, ਜਸਵਿੰਦਰ ਸਿੰਘ ਪੰਧੇਰ ਖੇੜੀ ਨੇ ਮਿੰਨੀ ਕਹਾਣੀ ਮੁੜਕਾ, ਦਲਵਿੰਦਰ ਸਿੰਘ ਸੋਨੀ ਗਿਦੜੀ ਨੇ ਲੋਕ ਤੱਥ ਤਕੜਾ ਮਾੜੇ ਨੂੰ ਦਬਕਾਉਂਦਾ, ਪ੍ਰਗਟ ਸਿੰਘ ਭੁਮੱਦੀ ਨੇ ਕਵਿਤਾ ਧੀ,ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਸਾਹਿਤਕ ਚੋਰ,ਨੇਤਰ ਸਿੰਘ ਮੁੱਤਿਓ ਨੇ ਕਵਿਤਾ ਤੁਰਾਂਗੇ ਬੰਨ ਕਤਾਰ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਪੜੀਆਂ ਗਈਆਂ ਰਚਨਾਵਾਂ ਤੇ ਜਸਵੀਰ ਸਿੰਘ ਸਿੰਘ ਮਾਂਗਟ,ਪੱਪੀ ਬੇਗੋਵਾਲ ਅਤੇ ਦਵਿੰਦਰ ਸਿੰਘ ਕਾਕਾ ਵੱਲੋਂ ਉਸਾਰੂ ਬਹਿਸ ਕੀਤੀ ਗਈ ਅਤੇ ਯੋਗ ਸੁਝਾਅ ਦਿੱਤੇ ਗਏ। ਅਖੀਰ ਵਿੱਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਪ੍ਰਸਿੱਧ ਗੀਤਕਾਰ ਸਰਬਜੀਤ ਸਿੰਘ ਵਿਰਦੀ ਅਤੇ ਪਹਿਰੇਦਾਰ ਅਖਬਾਰ ਦੇ ਸੰਪਾਦਕ ਸ੍ਰ ਜਸਪਾਲ ਸਿੰਘ ਹੇਰਾਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।