
ਕੋਟਕਪੂਰਾ, 11 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਵਿਖੇ ਵਿੰਟਰ ਕੈਂਪ ਦੌਰਾਨ ਵਿਦਿਆਰਥੀਆਂ ਵਲੋਂ ਬਣਾਏ ਗਏ ਚਾਰਟਾਂ, ਮਾਡਲਾਂ ਅਤੇ ਹੋਰ ਸਮੱਗਰੀ ਦੀ ਪ੍ਰਦਰਸ਼ਨੀ ਲਾਈ ਗਈ। ਇਸ ਕੈਂਪ ਦੀ ਖਾਸੀਅਤ ‘ਬੈਸਟ ਆਊਟ ਆਫ ਵੇਸਟ’ ਐਕਟੀਵਿਟੀ ਰਹੀ। ਜਿਸ ਦਾ ਉਦਘਾਟਨ ਐਸ.ਐਮ.ਸੀ. ਚੇਅਰਮੈਨ ਸ਼੍ਰੀਮਤੀ ਵੀਰਪਾਲ ਕੌਰ ਨੇ ਕੀਤਾ। ਉਹਨਾਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਮਾਡਲਾਂ ਅਤੇ ਚਾਰਟਾਂ ਨੂੰ ਦੇਖ ਕੇ ਬੱਚਿਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਬੱਚਿਆਂ ਵਿੱਚ ਨਿਰਾਸ਼ਤਾ ਨਹੀਂ ਆਉਂਦੀ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਬੋਝ ਨਹੀਂ ਲੱਗਦੀ। ਵਿਦਿਆਰਥੀ ਚਾਈਂ ਚਾਈਂ ਹੱਥੀ ਕੰਮ ਕਰਕੇ ਸਿੱਖਦੇ ਹਨ ਅਤੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵੀ ਸਫਲ ਹੁੰਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਦੇ ਹੈੱਡ ਮਾਸਟਰ ਮਨੀਸ਼ ਛਾਬੜਾ ਸਮੇਤ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ/ਵਿਦਿਆਰਥਣਾ ਵੀ ਹਾਜ਼ਰ ਸਨ।