ਵੋਟਾਂ ਦਾ ਸੀਜ਼ਨ ਜ਼ੋਰਾਂ ਤੇ ਸੀ। ਕਦੇ ਕੋਈ ਕਦੇ ਕੋਈ ਲੀਡਰ ਵੋਟਾਂਰਾ ਨੂੰ ਭਰਮਾਉਣ ਦੇ ਲਈ ਹਰ ਘਰ ਦਾ ਦਰਵਾਜ਼ਾ ਖੜਕਾ ਰਿਹਾ ਸੀ। ਇੱਕ ਦਿਨ ਕੁਝ ਪਾਰਟੀ ਦੇ ਮੋਹਤਬਰ ਆਗੂਆਂ ਨੇ ਤਾਏ ਫੁੰਮਣ ਸਿਉਂ ਦਾ ਦਰਵਾਜ਼ਾ ਖੜਕਿਆ, “ਤਾਇਆ ਘਰੇਂ ਈ ਆ”। ਦਸ ਪੰਦਰਾਂ ਜਾਣਿਆ ਦੇ ਜਥੇ ਚੋਂ ਇੱਕ ਜਾਣ ਪਛਾਣ ਵਾਲੇ ਨੇ ਬਾਰ ਖੋਲ੍ਹ ਅਗਾਂਹ ਨੂੰ ਤਰਾਉਕਦੇ ਹੋਏ ਨੇ ਕਿਹਾ। ਤਾਏ ਦੇ ਘਰ ਵਾਲੀ ਪ੍ਰਸਿਨੀ ਨੇ ਸਿਰ ਤੋਂ ਚੁੰਨੀ ਠੀਕ ਕਰਦੀ ਹੋਈ ਨੇ ਕਿਹਾ,”ਹਾਂ ਜੀ ਦੱਸੋ”, ਇੱਕ ਕਹਿਣ ਲੱਗਿਆ।” ਤਾਈ ਤਾਇਆ ਕਿਥੇ ਆ ਦੀਂਹਦਾ ਨੀਂ, ਅਸੀਂ ਤਾਂ ਵੋਟਾਂ ਨੂੰ ਕਹਿਣ ਆਏ ਸੀ”। ਇਨੇ ਨੂੰ ਤਾਇਆ ਫੁੰਮਣ ਬੁੜਬੁੜਾਉਂਦਾ ਆਇਆ ਜਿਵੇਂ ਉਸ ਦੇ ਘਰੇ ਲੁਟੇਰੇ ਆ ਗਏ ਹੋਣ, “ਹਾਂ ਬਈ ਕਿਵੇਂ ਆ ਭਤੀਜ,” ਉਹ ਤਾਏ ਦੇ ਸਾਰਿਆਂ ਤੋਂ ਵੱਧ ਨੇੜੇ ਲੱਗਦਾ ਸੀ। “ਤਾਇਆ ਅਸੀਂ ਵੋਟਾਂ ਨੂੰ ਕਹਿਣ ਆਏ ਸੀ। ਕਿ ਐਤਕੀਂ ਵੋਟ ਆਪਾਂ ਆਹ ਨਿਸ਼ਾਨ ਤੇ ਪਾਉਣੀ ਆ”,” ਜ਼ਰੂਰ ਪਾਵਾਂਗੇ” ਤਾਏ ਨੇ ਜਿਵੇਂ ਸਾਰਿਆਂ ਦੇ ਕਿਹ ਕੇ ਜਿੱਤਾਂ ਦਿੱਤਾ ਹੋਵੇ, ਤੇ ਭੀੜ ਚੋਂ ਸ਼ਾਬਾਸ਼ ਸ਼ਾਬਾਸ਼ ਦੀ ਆਵਾਜ਼ ਤਾਏ ਨੂੰ ਕਿੰਨੀ ਦੇਰ ਸੁਣਾਈਂ ਦਿੰਦੀ ਰਹੀ।ਵੋਟਾਂ ਵਾਲੇ ਅਗਲੇ ਘਰ ਨੂੰ ਤੁਰ ਪਏ। ਤਾਇਆ ਤਾਈ ਨੂੰ ਕਹਿਣ ਲੱਗਿਆ,” ਭਾਗਵਾਨੇ ਆਪਾਂ ਵੋਟਾਂ ਪਾਉਂਦੇ ਪਾਉਂਦੇ ਇਹਨਾਂ ਨੂੰ ਥੱਕ ਗਏ। ਸਾਰੀ ਦਿਹਾੜੀ ਮਰ ਜਾਂਦੀ ਆ ਲਾਇਨ ਚ ਖੜਿਆਂ ਦੀ ਭੁੱਖੇ ਤਿਹਾਏ ਉੱਤੋਂ ਗਰਮੀ”। ਮੈਨੂੰ ਤਾਂ ਇਹ ਵੀ ਇੱਕ ਲੀਡਰਾਂ ਦੀ ਸਿਆਸਤ ਲੱਗਦੀ ਆ। ਲੋਕਾਂ ਨੂੰ ਦੁੱਖੀ ਕਰਨਾ,ਚੋਧਰ ਕਿਸੇ ਨੇ ਕਰਨੀ, ਵਖ਼ਤ ਕਿਸੇ ਨੂੰ ਪੈ ਜਾਂਦਾ। ਇਹ ਅੱਡ ਲੋਕਾਂ ਦਾ ਲਹੂ ਪੀਂਦੇ ਆ। ਜੇ ਕੋਈ ਹਾਰ ਗਿਆ ਤਾਂ ਕਹਿ ਦਿੰਦਾ ਤੁਸੀਂ ਮੈਨੂੰ
ਵੋਟਾਂ ਨੀਂ ਪਾਈਆਂ, ਜੇ ਜਿੱਤ ਜਾਂਦਾ ਮੁੜਕੇ ਮੂੰਹ ਨੀ ਦਿਖਾਉਂਦਾ ਲੋਕਾਂ ਨੂੰ ਆ ਕੇ। ਕਹਿਣ ਨੂੰ ਤਾਂ ਸਾਡਾ ਦੇਸ਼ ਲੋਕਤੰਤਰ ਹੈ। ਅਸਲ ਵਿੱਚ ਲੀਡਰਾਂ ਨੇ ਇਸ ਨੂੰ ਜੋਕਤੰਤਰ ਬਣਾ ਕੇ ਰੱਖ ਦਿੱਤਾ। ਇਹ ਲੀਡਰ ਨੀਂ ਲਹੂ ਪੀਣੀਆਂ ਜੋਕਾਂ ਜੋਕਾਂ। ਪਤਾ ਨੀ ਕਦੋ ਮਗਰੋਂ ਲਹਿਣਗੀਆਂ”। ਇਹ ਕਹਿੰਦਾ ਚਾਚਾ ਮੋਢੇ ਤੇ ਪਰਨਾ ਰੱਖ ਕਣਕ ਵਾਲੀ ਪਰਚੀ ਪ੍ਰਸਿਨੀ ਤੋਂ ਫ਼ੜ ਜੋ ਕਈ ਦਿਨਾਂ ਤੋਂ ਕਣਕ ਨਹੀਂ ਸੀ ਮਿਲਦੀ ਉਸ ਦਾ ਪਤਾ ਕਰਨ ਤੇ ਨਾਲੇ ਆਪਣੇ ਘਰ ਵਾਲੀ ਨੂੰ ਚਾਹ ਬਣਾਉਣ ਲਈ ਆਖ ਬਾਹਰ ਨੂੰ ਤੁਰ ਪਿਆ, ਹੁਣ ਪ੍ਰਸਿਨੀ ਵੀ ਆਪਣੇ ਆਪ ਨੂੰ ‘ਚੱਲ ਮਨਾ’ ਕਹਿ ਰਸੋਈ ਵਿੱਚ ਚਾਹ ਧਰਨ ਲੱਗ ਪਈ। ਘਰ ਵਿੱਚ ਚੁੱਪ ਜੇਹੀ ਛਾਈ ਹੋਈ ਸੀ। ਜਿਵੇਂ ਲੁਟੇਰੇ ਗੇੜਾ ਮਾਰ ਕੇ ਗਏ ਹੋਣ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417