ਕੋਟਕਪੂਰਾ, 2 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਕੈਨਜ਼ ਕੇ.ਪੀ. ਇਮੇਜਿੰਗ ਸੈਂਟਰ, ਜੋ ਕਿ ਪੈੱਟ -ਸੀ.ਟੀ. ਅਤੇ ਗਾਮਾ ਸਕੈਨ ਵਰਗੀਆਂ ਅਤਿ ਅਧੁਨਿਕ ਸਹੂਲਤਾਂ ਲਈ ਮਸ਼ਹੂਰ ਹੈ, ਵਿੱਚ ਤਿਉਹਾਰੀ ਰੌਣਕਾਂ ਜੋਰਾਂ ‘ਤੇ ਹਨ। ਸਮੂਹ ਸਟਾਫ ਮੈਂਬਰਾਂ ਵੱਲੋਂ ਸੈਂਟਰ ਨੂੰ ਰੰਗਾਂ ਅਤੇ ਸਜਾਵਟੀ ਲੜੀਆਂ ਨਾਲ ਸਜਾਇਆ ਗਿਆ। ਇੱਥੇ ਦੀ ਰੌਣਕ ਵੇਖ ਕੇ ਪੂਰਾ ਮਾਹੌਲ ਤਿਉਹਾਰੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ, ਜਿਸ ਕਾਰਨ ਸੈਂਟਰ ਦਾ ਹਰ ਪਾਸਾ ਪ੍ਰਕਾਸ਼ਿਤ ਹੋ ਗਿਆ। ਇਸ ਤਿਉਹਾਰੀ ਸਜਾਵਟ ਦਾ ਮੁੱਖ ਮਕਸਦ ਸੈਂਟਰ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਖੁਸ਼ਗਵਾਰ ਅਤੇ ਖੁਸ਼ੀ ਭਰਿਆ ਮਾਹੌਲ ਪ੍ਰਦਾਨ ਕਰਨਾ ਵੀ ਹੈ। ਪ੍ਰਬੰਧਨ ਹਰਜੋਤ ਸਿੰਘ ਵੱਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਤਿਉਹਾਰੀ ਜਸ਼ਨਾਂ ਨਾਲ ਮਰੀਜ਼ਾਂ ਨੂੰ ਆਸ ਤੇ ਹਿੰਮਤ ਮਿਲਦੀ ਹੈ, ਜਦਕਿ ਸੈਂਟਰ ਵਿੱਚ ਆਉਣ ਦਾ ਤਜਰਬਾ ਹੋਰ ਵੀ ਖ਼ਾਸ ਬਣ ਜਾਂਦਾ ਹੈ। ਹਰਜੋਤ ਸਿੰਘ ਜੀ ਨੇ ਕਿਹਾ, “ਸਾਡਾ ਸੈਂਟਰ ਬਠਿੰਡਾ ਅਤੇ ਆਸ ਪਾਸ ਦੇ ਖੇਤਰ ਵਿੱਚ ਮਰੀਜ਼ਾਂ ਨੂੰ ਸਭ ਤੋਂ ਵਧੀਆ ਸਕੈਨਿੰਗ ਅਤੇ ਡਾਇਗਨੋਸਟਿਕ ਸੇਵਾਵਾਂ ਪ੍ਰਦਾਨ ਕਰਨ ਦੇ ਸੰਕਲਪ ਤੇ ਕਾਇਮ ਹੈ। ਖੁਸ਼ੀ ਹੈ ਕਿ ਅਸੀਂ ਤਿਉਹਾਰਾਂ ਦੇ ਮੌਕੇ ਤੇ ਆਪਣੇ ਸਟਾਫ ਅਤੇ ਮਰੀਜ਼ਾਂ ਲਈ ਖ਼ਾਸ ਪ੍ਰਬੰਧ ਕਰ ਸਕੇ ਹਾਂ।”