ਉਰਲੇ ਤੇ ਪਰਲੇ ਏਥੇ ਹੀ ਰਹਿ ਜਾਣੇ।
ਏਕੜ ਜਾਂ ਮਰਲੇ ਏਥੇ ਹੀ ਰਹਿ ਜਾਣੇ।
ਬਾਹਵਾਂ ਕੱਢ ਕੱਢ ਰਹੇ ਵਿਖਾਉਦਾਂ ਲੋਕਾਂ ਨੂੰ,
ਇੱਧਰਲੇ, ਉੱਧਰਲੇ ਏਥੇ ਹੀ ਰਹਿ ਜਾਣੇ।
ਉੱਚਿਆਂ ਕਰ ਕਰ ਪਾਏ ਚੁਬਾਰੇ, ਮਮਟੀਆਂ ਜੋ,
ਥੱਲੜੇ ਕੀ ਉੱਪਰਲੇ ਏਥੇ ਹੀ ਰਹਿ ਜਾਣੇ।
ਜੋ ਸੋਨੇ, ਚਾਂਦੀ, ਰਕਮਾਂ ਜਾਂ ਹੀਰਿਆਂ ਦੇ,
ਲਾਕਰ, ਖਾਤੇ ਭਰਲੇ ਏਥੇ ਹੀ ਰਹਿ ਜਾਣੇ।
ਪਿਆ ਪਟਾਕਾ ਪਿੰਡ ਘੜਾਮੇਂ ਜਦ ਰੋਮੀ,
ਤਮਗੇ, ਫੀਤੀਆਂ, ਫ਼ਰਲੇ ਏਥੇ ਹੀ ਰਹਿ ਜਾਣੇ।

ਰੋਮੀ ਘੜਾਮਾਂ।
9855281105
(ਵਟਸਪ ਨੰ.)