ਕੋਟਕਪੂਰਾ, 23 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਹਲਕੇ ਕੋਟਕਪੂਰਾ ਅਧੀਨ ਆਉਂਦੇ ਪਿੰਡਾਂ ਚਮੇਲੀ, ਢਾਬ ਗੁਰੂ ਕੀ, ਲਾਲੇਆਨਾ, ਕੋਠੇ ਗੱਜਣ ਸਿੰਘ, ਕੋਠੇ ਧਾਲੀਵਾਲ, ਕੋਠੇ ਇੰਦਰ ਸਿੰਘ ਵਾਲੇ, ਖਾਰਾ, ਵਾਂਦਰ ਜਟਾਨਾ, ਸਰਪੰਚ ਚਮਕੌਰ ਸਿੰਘ ਹਰੀਏਵਾਲਾ, ਵਾਂਦਰ ਜਟਾਨਾ ਟਿੱਬੀਆਂ ਦੀਆਂ ਪੰਚਾਇਤਾਂ ਨੂੰ ਕੀਤੇ ਵਾਅਦੇ ਮੁਤਾਬਕ ਪੰਜ-ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ! ਇਸ ਮੌਕੇ ਪਿੰਡ ਚਮੇਲੀ ਦੇ ਸਰਪੰਚ ਦਿਲਬਾਗ ਸਿੰਘ, ਸਰਪੰਚ ਲਖਵੀਰ ਸਿੰਘ ਢਾਬ ਗੁਰੂ ਕੀ, ਜਸਵਿੰਦਰ ਸਿੰਘ ਲੱਕੀ ਖਾਲਸਾ ਸਰਪੰਚ ਲਾਲੇਆਨਾ, ਪ੍ਰਦੀਪ ਕੌਰ ਢਿੱਲੋਂ ਸਰਪੰਚ ਕੋਠੇ ਗੱਜਣ ਸਿੰਘ ਵਾਲੇ, ਜਗਦੀਪ ਸਿੰਘ ਸਰਪੰਚ ਕੋਠੇ ਧਾਲੀਵਾਲ, ਦੀਪ ਸਰਪੰਚ ਕੋਠੇ ਇੰਦਰ ਸਿੰਘ, ਲਖਵਿੰਦਰ ਸਿੰਘ ਸਰਪੰਚ ਖਾਰਾ, ਕੌਰ ਸਿੰਘ ਸਰਪੰਚ ਵਾਂਦਰ ਜਟਾਨਾ, ਕੁਲਦੀਪ ਕੌਰ ਸਰਪੰਚ ਵਾਂਦਰ ਜਟਾਨਾ ਟਿੱਬੀਆਂ ਨੇ ਸਪੀਕਰ ਸੰਧਵਾਂ ਦੇ ਉਕਤ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਕਹਿਣੀ ਕਥਨੀ ਨੂੰ ਇੱਕ ਕਰ ਵਿਖਾਇਆ ਹੈ! ਸਮੂਹ ਸਰਪੰਚਾਂ ਅਤੇ ਮੈਂਬਰਾਂ ਸਮੇਤ ਉਕਤ ਪਿੰਡਾਂ ਦੇ ਮੋਹਤਬਰ ਸੱਜਣਾਂ ਹੈਪੀ ਚਮੇਲੀ, ਅਮਨ ਢਾਬ, ਬੂਟਾ ਸਿੰਘ ਬਰਾੜ ਚਮੇਲੀ ਵਾਲਾ, ਜਸਕਰਨ ਸਿੰਘ ਢਿੱਲੋਂ, ਬੂਟਾ ਕੋਠੇ ਇੰਦਰ ਵਾਲਾ, ਸੇਵਕ ਸਿੰਘ ਖਾਰਾ, ਮਹਿੰਗਾ ਸਿੰਘ ਵਾਂਦਰ ਜਟਾਨਾ, ਬੱਬੀ ਵਾਂਦਰ ਜਟਾਨਾ, ਗੁਰਜੀਤ ਸਿੰਘ ਹਰੀਏਵਾਲਾ, ਮਹਿੰਦਰ ਸਿੰਘ ਹਰੀਏਵਾਲਾ ਆਦਿ ਨੇ ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਿੰਡਾ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇਗਾ।