ਕੋਟਕਪੂਰਾ, 8 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਬਾਲਾ ਜੀ ਲੰਗਰ ਸੇਵਾਸੰਮਤੀ ਅਤੇ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਕਰਨ ਗੋਇਲ ਦੀ ਅਗਵਾਈ ਹੇਠ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਸਮਾਨ ਦਿੱਤਾ ਗਿਆ। ਇਸ ਸਮੇਂ ਸੰਸਥਾ ਦੇ ਸਕੱਤਰ ਸੁਸ਼ਾਂਤ ਬਾਂਸਲ, ਜਨਰਲ ਸਕੱਤਰ ਸ਼ੁਭਮ ਗਰਗ, ਖਜਾਨਚੀ ਅਕਾਸ਼ ਗਰਗ ਨੇ ਦੱਸਿਆ ਕਿ ਇਸ ਪਰਿਵਾਰ ਨੇ ਸੰਸਥਾ ਦੇ ਪ੍ਰਧਾਨ ਕਰਨ ਗੋਇਲ ਨਾਲ ਸੰਪਰਕ ਕਰਕੇ ਦੱਸਿਆ ਕਿ ਸਾਡੀ ਲੜਕੀ ਦਾ ਵਿਆਹ ਹੋ ਰਿਹਾ ਹੈ ਅਤੇ ਅਸੀਂ ਵਿਆਹ ਦਾ ਖਰਚਾ ਨਹੀਂ ਚੁੱਕ ਸਕਦੇ, ਇਸ ਲਈ ਸੰਸਥਾ ਵਲੋਂ ਸਾਡੀ ਮਦਦ ਕੀਤੀ ਜਾਵੈ। ਇਸ ਸਮੇਂ ਕਰਨ ਗੋਇਲ ਨੇ ਕਿਹਾ ਕਿ ਲੜਕੀ ਦੇ ਪਰਿਵਾਰ ਦੀ ਇਹ ਮੱਦਦ ਸਹਿਰ ਦੇ ਸਮਾਜ ਸੇਵੀ ਵਿਅਕਤੀਆਂ ਅੰਕੁਸ਼ ਜਿੰਦਲ, ਬਿੱਟੂ ਕੌੜਾ, ਅਸੋਕ ਸੇਠੀ, ਦਰਸ਼ਨ ਗੋਇਲ ਗਾੜੀ, ਰਤਨ ਲਾਲ ਬੱਲੀ, ਰੋਸਨ ਮਿੱਤਲ, ਹਰਮਨ ਢੱਲਾ ਦੇ ਸਹਿਯੋਗ ਨਾਲ ਸਬਜੀਆਂ, ਕਰਿਆਨੇ ਦਾ ਸਮਾਨ, ਘਰੇਲੂ ਸਮਾਨ ਅਤੇ ਕੰਬਲ, ਵਾਟਰ ਕੂਲਰ ਆਦਿ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ ਲੋਕ ਸੇਵਾ ਅਤੇ ਲੋੜਵੰਦ ਲੋਕਾਂ ਦੀ ਮੱਦਦ ਕਰਨਾ ਹੈ। ਇਸ ਸਮੇਂ ਸੰਸਥਾ ਦੇ ਚੇਅਰਮੈਨ ਦੀਪਕ ਗੋਇਲ ਨੇ ਦੱਸਿਆ ਕਿ ਸਾਡੀ ਕਮੇਟੀ ਮਕਰ ਸੰਕ੍ਰਾਂਤੀ ਦੇ ਮੌਕੇ ’ਤੇ ਪੰਜ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ, ਵੱਖ-ਵੱਖ ਸਮੇਂ ’ਤੇ ਕੈਂਪ ਲਗਾਉਣ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣ, ਹਰ ਮੰਗਲਵਾਰ ਭੰਡਾਰਾ ਆਦਿ ਸਮਾਜਿਕ ਪ੍ਰੋਗਰਾਮ ਆਯੋਜਿਤ ਕਰਦੀ ਹੈ। ਇਸ ਸਮੇਂ ਸਰਪ੍ਰਸਤ ਪੰਡਿਤ ਰਾਮ ਸ਼ਰਮਾ, ਕਿ੍ਰਪਾ ਸੰਕਰ ਆਹੂਜਾ, ਪਰਮਾਨਦ ਮਿੱਤਲ, ਨਰੇਸ਼ ਬਾਬਾ, ਗੋਬਿੰਦ ਰਾਮ ਮਿੱਤਲ, ਮੈਂਬਰ ਅਕੇਸ ਸਚਦੇਵਾ, ਅਨਮੋਲ ਸਚਦੇਵਾ, ਸੁਖਦੀਪ ਸਿੰਘ ਆਦਿ ਹਾਜਰ ਸਨ।