ਰੋਪੜ, 19 ਅਗਸਤ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਡਾ. ਸੁਰਿੰਦਰਪਾਲ ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਆਪਣੀ ਮਾਨਵਤਾਵਾਦੀ ਸੇਵਾਵਾਂ ਲਈ ਸੰਸਾਰ ਪ੍ਰਸਿੱਧ ਸੰਸਥਾ ‘ਸੱਰਬਤ ਦਾ ਭਲਾ’ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ। ਇਸ ਵੱਲੋਂ ਵੱਖੋ-ਵੱਖ ਖੇਤਰਾਂ ਵਿੱਚ ਕੀਤੇ ਜਾਂਦੇ ਲੋਕ ਪੱਖੀ ਕਾਰਜਾਂ ਵਿੱਚੋਂ ਇੱਕ ਆਰਥਿਕ ਤੌਰ ‘ਤੇ ਕਮਜੋਰ ਪਰਿਵਾਰਾਂ ਦੀ ਵਿੱਤੀ ਸਹਾਇਤਾ ਕਰਨਾ ਵੀ ਅਹਿਮ ਉਪਰਾਲਾ ਹੈ। ਜਿਸਦੇ ਚੱਲਦਿਆਂ ਰੋਪੜ ਇਲਾਕੇ ਵਿੱਚ 280 ਲੋੜਵੰਦ ਪਰਿਵਾਰਾਂ, ਵਿਧਵਾਵਾਂ ਅਤੇ ਬਿਮਾਰਾਂ ਨੂੰ ਸਹਾਇਤਾ ਰਾਸ਼ੀ ਹਿੱਤ ਚੈੱਕ ਵੰਡੇ ਗਏ। 78ਵੇਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਗੁਰੂਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਹੋਏ ਸਮਾਗਮ ਵਿੱਚ ਰੋਪੜ ਇਕਾਈ ਪ੍ਰਧਾਨ ਜੇ.ਕੇ.ਜੱਗੀ ਨੇ ਸ. ਓਬਰਾਏ ਵੱਲੋਂ ਦਿੱਤਾ ਸੁਨੇਹਾ ਦਿੱਤਾ ਕਿ ਜੇਕਰ ਕਿਸੇ ਵੀ ਜ਼ਿਲ੍ਹੇ ਵਿੱਚ ਕੋਈ ਮੁਫ਼ਤ ਸਿਲਾਈ-ਕਢਾਈ, ਕੰਪਿਊਟਰ ਜਾਂ ਬਿਊਟਿਸ਼ਨ ਸੈਂਟਰ ਖੁਲਵਾਉਣਾ ਚਾਹੁੰਦਾ ਹੋਵੇ ਤਾਂ ਉਹ ਉਨ੍ਹਾਂ ਨੂੰ ਮਿਲ ਸਕਦੇ ਹਨ। ਇਸ ਮੌਕੇ ਟਰੱਸਟ ਮੈਂਬਰ ਅਸ਼ਵਨੀ ਖੰਨਾ, ਜੀ. ਐਸ ਓਬਰਾਏ, ਸੁਖਦੇਵ ਸ਼ਰਮਾ, ਮਦਨ ਮੋਹਨ ਗੁਪਤਾ, ਮਨਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।