ਲਾਲ ਲੋਹ ਉਤੇ ਪਿਆ ਨੂਰ ਦਿਸਦਾ।
ਭਠ ਅੱਗ ਦਾ ਮੂਸੈ ਵਾਲਾ ਤੂਰ ਦਿਸਦਾ।
ਤਤਾ ਜੇਠ ਦਾ ਮਹਿਨਾ।
ਸਾੜੋ ਸਭ ਦਾ ਸੀਨਾ।
ਸਾਰਾ ਜਗ ਮਾਨੋ ਭਖਦਾ ਤਦੂਰ ਦਿਸਦਾ ਲਾਲ।
ਚੰਦੂ ਚੰਦਰੇ ਕਸਾਈ ਲੋਹ ਭਠ ਤੇ
ਤਪਾਈ।।
ਉਤੇ ਪੈਂਦੀ ਤਤੀ ਰੇਤ, ਵੇਖੋ ਰਜ਼ਮਾ ਦੇ ਭੇਤ।
ਮੇਰੇ ਗੁਰੂ ਤਾਈਂ ਚੰਦਨ ਦਾ ਬੂਰ ਦਿਸਦਾ।
ਲਾਲ ਲਹੂ ਵਾਲੇ
ਪੲ,ਏ ਭੜਕਦੇ ਦੁਆਲੇ
ਮੇਰੇ ਗੁਰੂ ਤਾਈਂ ਚੰਦਨ ਦਾ ਬੂਰ ਦਿਸਦਾ।
ਲਾਲ ਲਾਂਬੂ ਵਾਲੇ। ਪੲ,ਏ ਭੜਕਦੇ ਦੁਆਲੇ।
ਮੇਰੇ ਮਾਹੀ ਨੂੰ ਅਲਤਾਫ ਸੰਧੂਰ ਦਿਸਦਾ।
ਨਾਲ ਦੇਖ ਖਾਵਦੀ ਉਬਾਲੇ।
ਪੈਣ ਪਿੰਡੇ ਉੱਤੇ ਛਾਲੇ ਅਣਖੀ ਗੁਰੂ ਨੂੰ ਇਹ ਮੌਲਾਦਾ ਅੰਗੂਰ ਦਿਸਦਾ।
ਮਾਤਾ ਭਾਨੀ ਜੀ ਦਾ ਲਾਲ ਬੈਠਾ ਰਿੜ੍ਹਦੇ ਨਾਲ।
ਉਹਦੇ ਨੈਣਾਂ ਵਿਚ ਸ਼ਾਂਤੀ ਦਾ ਸਰੂਰ ਦਿਸਦਾ।
ਲਾਲ ਲੋਹ ਉਤੇ ਅਜ ਪਿਆ
ਨੂਰ ਦਿਸਦਾ।
ਸਾੜੋ ਸਭ ਦਾ ਸਾੜੋ ਸੀਨਾ।
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18
