ਗੱਲ ਮੈਂ ਸੁਣਾਉਣਾ ਵੀਰੋ ਵੀਰ ਬਲਵਾਨ ਦੀ,,
ਬਹਾਦਰੀ ਦੇ ਕਿੱਸੇ ਜਿਹਦੇ ਦੁਨੀਆਂ ਐ ਜਾਣਦੀ।।
ਮੱਧ ਪ੍ਰਦੇਸ਼ ਦਾ ਜੀ ਭਾਵਰਾ ਉਹ ਪਿੰਡ ਐ,,
1 ਉਥੋਂ ਦੇ ਜਵਾਨ ਦਾ ਤਾਂ ਮਰਨਾ ਈ ਹਿੰਡ ਐ।।
ਪਿੰਡ ਵਿੱਚ ਗੱਭਰੂ ਜਵਾਨ 16 ਸਾਲ ਦਾ,,
ਦੇਸ਼ ਲਈ ਜੂਝਣ ਦਾ ਮੌਕਾ ਕੋਈ ਭਾਲਦਾ।।
ਭਾਲਦਾ ਕੋਈ ਮਿਲੇ ਦੇਸ਼ ਉੱਤੋਂ ਜਾਨ ਵਾਰਦਾ,,
ਸੱਚ ਇਹ ਵਿਚਾਰਾਂ ਐਵੇਂ ਗੱਲਾਂ ਨਹੀਂ ਮੈਂ ਮਾਰਦਾ।।
ਤਿਵਾੜੀ ਸੀਤਾ ਰਾਮ ਜੀ, ਨਾਮ ਹੈਗਾ ਬਾਪ ਦਾ,,
ਬਾਪ ਕਹੇ ਬੱਚਾ ਮੇਰੇ ਜਿਹਾ ਨਹੀਂਉ ਜਾਪਦਾ ।।
ਪਿਤਾ ਕਹੇ ਮੰਗ ਲੈ ਤੂੰ ਮਾਫ਼ੀ ਇਹ ਗੁਨਾਹ ਦੀ,,
ਗੱਲ ਨਹੀਓ ਬਣਨੀ ਓਏ ਘਰ ਚ ਪਨਾਹ ਦੀ।।
ਬੱਚੇ ਨੇ ਤਿਆਗ ਦਿੱਤਾ ਘਰ ਬਾਰ ਆਪਣਾ,,
ਸਿਰ ਉੱਤੇ ਪਿਤਾ ਦੇ ਮੈਂ ਕੱਦ ਨਹੀਂ ਉਹ ਨਾਪਣਾ।।
ਚੜ ਕਰ ਰੇਲੇ ਬਨਾਰਸ ਨੂੰ ਆ ਗਿਆ,,
ਛੋਟੀ ਜਿਹੀ ਉਮਰ ਚ ਨਾਮ ਉਹ ਬਣਾ ਗਿਆ।।
ਬਨਾਰਸ ਦੇ ਗੁੰਡੇ ਦੀ ਭੁਗਤ ਸਵਾਰੀ ਹੈ,,
ਗੁੰਡਾ ਕਹੇ ਸ਼ੇਖਰ ਦਾ ਹੱਥ ਬੜਾ ਭਾਰੀ ਹੈ।।
ਉਥੇ ਰਹਿ ਕੇ ਕੁਸ਼ਤੀ ਤੇ ਭਾਸ਼ਾ ਵੀ ਨੇ ਸਿੱਖੀਆਂ,,
ਆਜ਼ਾਦੀ ਦੀਆਂ ਇੱਥੋ ਹੀ ਫਿਜਾਵਾਂ ਉਹਨੂੰ ਦਿਖੀਆਂ।।
ਅ-ਸਹਿ-ਜੋਗ , ਅੰਦੋਲਨ ਚ ਜੁੜ ਕੇ,,
ਦੇਖਿਆ ਨਹੀਂ ਸ਼ੇਖਰ ਨੇ ਫੇਰ ਪਿੱਛੇ ਮੁੜ ਕੇ।।
ਨਿੱਕੀ ਜਿਹੀ ਉਮਰ ਚ ਜੇਲ ਜਾ ਆਇਆ ਸੀ,,(14ਸਾਲ)
ਤਿੰਨ ਚਾਰ ਜੱਜ ਨੇ ਸਵਾਲਾਂ ਚ ਵੀ ਪਾਇਆ ਸੀ।।
ਪੁੱਛਿਆ? ਕਿ ਕਾਕਾ ਦੱਸ ਨਾਮ ਤੇਰਾ ਕੀ ਏ,,
ਛੋਟੀ ਜਿਹੀ ਉਮਰ ਚ, ਵੱਡਿਆਂ ਚ ਵੀ ਏਂ।।
ਸ਼ੇਖਰ ਨੇ ਜੱਜ ਕੋਲ ਗੱਜ ਕੇ ਸੁਣਾਇਆ ਏ,,
ਨਾਮ ਹੈ ਆਜ਼ਾਦ ਜਿਹੜਾ ਮੇਰੇ ਹਿੱਸੇ ਆਇਆ ਏ।।
ਲਹੂ ਦਾ ਇੱਕ ਕਤਰਾ ਵੀ, ਨਾ ਡਿੱਗੇ ਗੋਰਿਆਂ ਦੇ ਪੈਰਾਂ ਤੇ,,
ਅਸੀਂ ਮਰਜੀਵੜੇ , ਨਾ ਦੁਨੀਆਂ ਚ ਸੈਰਾਂ ਤੇ।।
ਜੱਜ ਖਿਝ ਬੋਲਿਆ ਤੂੰ ਨਾਮ ਦੱਸ ਬਾਪ ਦਾ,,
ਸਬਕ ਸਿਖਾਉਣਾ,ਚੜੇ ਆਜ਼ਾਦੀ ਵਾਲੇ ਤਾਪ ਦਾ।।
ਆਜ਼ਾਦ ਨੂੰ ਸਵਾਲ ਤੀਜਾ ਜੱਜ ਨੇ ਸੁਣਾਇਆ ਏ,,
ਕਿਹੜਾ ਤੇਰਾ ਘਰ ਜਿੱਥੋਂ ਸਿੱਖ ਕੇ ਤੂੰ ਆਇਆ ਏ।।
ਗੱਜ ਕੇ ਉਹ ਯੋਧਾ ਆਖੇ ਜੇਲ੍ਹ ਮੇਰਾ ਘਾਰ ਏ,,
ਸੁਤੰਤਰਤਾ ਸੰਗਰਾਮੀ ਸਾਰੇ ਮੇਰਾ ਪਰਿ ਵਾਰ ਏ।।
ਲਾਲ ਪੀਲੇ ਹੋ ਕੇ ਸਜ਼ਾ ਜੱਜ ਨੇ ਸੁਣਾਈ ਐ,,
ਕੋੜੇ ਮਾਰ 15, ਚਮੜੀ ਉਦੜ-ਵਾਈ ਐ।।
ਉਥੋਂ ਹੀ ਇਹ ਸਿਲਸਿਲਾ ਸ਼ੁਰੂ ਜਿਹਾ ਹੋ ਗਿਆ,,
ਆਜ਼ਾਦ ਸਾਰੇ ਯੋਧਿਆਂ ਦਾ ਮੋਹਰੀ ਵੀਰੋ ਹੋ ਗਿਆ।।
ਬਿਸਮਿਲ ਨੂੰ ਮਿਲਿਆ ਆਜ਼ਾਦ ਜਦੋਂ ਆਣ ਕੇ,,
ਕਾਕੋਰੀ ਐਕਸ਼ਨ ਬਣਾਇਆ ਛਾਤੀ ਤਾਣ ਕੇ।।
ਜਾਂਦੀ ਹੋਈ ਟਰੇਨ ਨੂੰ ਆਜ਼ਾਦ ਹੋਣਾ ਲੁੱਟ ਕੇ,,
ਗੋਰਿਆਂ ਨੂੰ ਸਬਕ ਸਿਖਾਇਆ ਕੁੱਟ ਕੁੱਟ ਕੇ।।
ਚਾਰੇ ਸਾਥੀ ਫੜ ਲਏ ਅੰਗ੍ਰੇਜ਼ੀ ਸਰਕਾਰ ਨੇ,,
ਆਜ਼ਾਦ ਨੇ ਤਾਂ ਕਈ ਹਜੇ ਸਾਂਡਰਸ ਮਾਰਨੇ।।
1931 ਚ ਇਲਾਹਾਬਾਦ ਆਇਆ ਸੀ,,
ਆਜ਼ਾਦ ਨਾਲ ਨਹਿਰੂਆਂ ਨੇ ਦਗਾ ਵੀ ਕਮਾਇਆ ਸੀ।।
ਅਲਫਰਿਡ ਪਾਰਕ ਚ ਆਣ ਕੇ ਆਜ਼ਾਦ ਨੂੰ,,
ਮੱਛਰਾਂ ਦੇ ਟੋਲਿਆਂ ਨੇ ਘੇਰ ਲਿਆ ਬਾਜ਼ ਨੂੰ।।
ਦੋਹਾਂ ਪਾਸੇ ਤਾੜ ਤਾੜ ਗੋਲੀਆਂ ਨੇ ਚੱਲੀਆਂ,,
ਗੋਰਿਆਂ ਨੇ ਰੁੱਖਾਂ ਦੀਆਂ ਟਾਣੀਆਂ ਜਾ ਮਲੀਆਂ।।
ਬਹੁਤ ਸਾਰੇ ਗੋਰਿਆਂ ਨੂੰ ਆਜ਼ਾਦ ਹੋਣਾ ਮਾਰ ਕੇ,,
ਆਖਰੀ ਬੁਲਟ ਉਹਨਾਂ ਖੋਪੜੀ ਚ ਮਾਰ ਕੇ।।
ਦਿੱਤਾ ਬਲੀਦਾਨ ਉਹਨਾ ਦੇਸ਼ ਲਈ ਆਪਣੇ,,
ਯੋਧਿਆਂ ਦੇ ਜਾਣੇ ਨਹੀਂਉ ਕੱਦ ਵੀਰੋ ਮਾਪਣੇ।।
ਹੋ ਗਿਆ ਸ਼ਹੀਦ ਪੁੱਤ ਮਿੱਟੀ ਮੇਰੀ ਮਾਂ ਦਾ,,
ਹੁੰਦਾ ਨਹੀਂ ਸ਼ਹੀਦ ਵੀਰੋ ਕਿਸੇ ਇੱਕ ਥਾਂ ਦਾ।।
ਕਿਹਾ ਜੋ ਕਮਾਇਆ ਉਸ ਬੀਰ ਬਲਵਾਨ ਨੇ,,
ਦੇਸ਼ ਦੀ ਆਜ਼ਾਦੀ ਲਈ ਇਹੋ ਬਲਿਦਾਨ ਨੇ।।
ਬੁੱਧੀ ਤੇ ਬਿਬੇਕ ਤੋਂ ਆਜ਼ਾਦ ਲੈਂਦਾ ਕੰਮ ਸੀ,,
ਨਿਰਾਪੁਰਾ ਯੋਧੇ ਉੱਤੇ ਚੜਿਆ ਨਾ ਚੰਮ ਸੀ।।
ਚਾਹੁੰਦਾ ਸੀ ਪੜਾਉਣਾ ਉਹ ਦੇਸ਼ ਦੇ ਜੁਆਨਾਂ ਨੂੰ,,
ਦੇਸ਼ ਲਈ ਵਾਰਨ ਜੋ ਹੱਸ ਹੱਸ ਜਾਨਾ ਨੂੰ।।
ਸਾਰਾ ਇਤਿਹਾਸ ਕਦੇ ਫਿਰ ਮੈਂ ਸੁਣਾਵਾਂਗਾ,,
ਕਿਵੇਂ ਉਹ ਆਜ਼ਾਦ ਰਿਹਾ ਚਾਨਣਾ ਵੀ ਪਾਵਾਂਗਾ।।
ਅੱਜ ਲਈ ਬਹੁਤ ਉਸ ਯੋਧੇ ਬਲਵਾਨ ਬਾਰੇ,,
ਉਧੜੀ ਸੀ ਚਮੜੀ ਫਿਰ ਵੀ ਸੀ ਨਾਰੇ ਮਾਰੇ ।।
ਦਿਲੋਂ ਮੈਂ ਸਲੂਟ ਵੀਰੋ ਕਰਦਾ ਆਜ਼ਾਦ ਨੂੰ,,
ਆਜ਼ਾਦੀ ਲਈ ਉੱਠੀ ਹੋਈ ਹਰ ਉਹ ਆਵਾਜ਼ ਨੂੰ।।
ਜੈ ਹਿੰਦ।
ਮੰਗਤ ਸਿੰਘ ਲੌਂਗੋਵਾਲ