ਫਰੀਦਕੋਟ, 30 ਸਤੰਬਰ (/ਵਰਲਡ ਪੰਜਾਬੀ ਟਾਈਮਜ਼)
ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ’ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸੂਬਾ ਮੀਤ ਪ੍ਰਧਾਨ ਜਤਿੰਦਰ ਕੁਮਾਰ ਅਤੇ ਜਿਲਾ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿੱਚ ਮਸ਼ਾਲ ਮਾਰਚ ਕੱਢਿਆ ਗਿਆ। ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸ਼ਹੀਦ-ਏ-ਆਜਮ ਸ੍ਰ. ਭਗਤ ਸਿੰਘ ਨੇ 23 ਸਾਲ ਦੀ ਉਮਰ ਵਿੱਚ ਭਾਰਤ ਨੂੰ ਆਜਾਦ ਕਰਾਉਣ ਵਾਸਤੇ ਫਾਂਸੀ ਦਾ ਫੰਧਾ ਚੁੰਮ ਕੇ ਗਲੇ ਨਾਲ ਲਾਇਆ ਪਰ ਆਜਾਦੀ ਲੈਣ ਤੋਂ ਬਾਅਦ ਸਾਰੀਆਂ ਸਰਕਾਰਾਂ ਭਗਤ ਸਿੰਘ ਦਾ ਨਾਮ ਵਰਤ ਕੇ ਵੋਟਾਂ ਬਟੋਰਨ ਤੱਕ ਹੀ ਸੀਮਤ ਰਹਿ ਗਈਆਂ, ਕੋਈ ਪੱਗਾਂ ਦੇ ਰੰਗ ਬਦਲ ਕੇ ਅਤੇ ਕੋਈ ਭਗਤ ਸਿੰਘ ਦੇ ਨਾਮ ’ਤੇ ਲੋਕਾਂ ਨੂੰ ਗੁਮਰਾਹ ਕਰਕੇ ਅਤੇ ਕੋਈ ਭਗਤ ਸਿੰਘ ਦੀ ਸੋਚ ’ਤੇ ਚੱਲਣ ਦੇ ਦਾਅਵੇ ਕਰਕੇ ਲੋਕਾਂ ਨੂੰ ਹੁਣ ਤੱਕ ਗੁਮਰਾਹ ਕਰਦੇ ਆ ਰਹੇ ਹਨ, ਜਦਕਿ ਭਾਰਤ ਅੰਦਰ 45% ਆਬਾਦੀ ਨੌਜਵਾਨਾਂ ਦੀ ਹੈ ਪਰ ਰਾਜਾਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਰੁਜਗਾਰ ਦੇਣ ਦੀ ਬਜਾਏ ਨਸ਼ੇ ਵੱਲ ਧੱਕ ਰਹੀਆਂ ਹਨ ਅਤੇ 10,15 ਹਜਾਰ ਦੀ ਨੌਕਰੀ ਦੇ ਕੇ ਨੌਜਵਾਨਾਂ ਦਾ ਸੋਸਣ ਕਰ ਰਹੀਆਂ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਤਹਿਸੀਲ ਪ੍ਰਧਾਨ ਗੁਰਪ੍ਰੀਤ ਹੈਪੀ, ਲਾਭ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਚਮੇਲੀ, ਜੋਗਰਾਜ ਸਿੰਘ, ਪ੍ਰਦੀਪ ਸਿੰਘ, ਸਾਹਿਲਪ੍ਰੀਤ ਬਰਾੜ, ਹਰਸ਼ ਬਰਾੜ, ਅਨਮੋਲ ਬਰਾੜ, ਸੁਖਚੈਨ ਮਾਨ, ਦੀਪਇੰਦਰ ਗਿੱਲ, ਗੁਰਲਾਲ ਗਿੱਲ, ਅਮਨ ਗਿੱਲ, ਕੁਲਦੀਪ ਗਿੱਲ, ਅਮਰੀਕ ਹਾਂਡਾ, ਸ਼ਿੰਦਰਪਾਲ ਸਮੇਤ ਸ਼ਹਿਰ ਅਤੇ ਪਿੰਡਾਂ ’ਚੋਂ ਨੌਜਵਾਨਾਂ ਨੇ ਮਸ਼ਾਲ ਮਾਰਚ ’ਚ ਹਿੱਸਾ ਲਿਆ।