ਸ਼ਾਇਰ ਕਵੀ ਹਜਾਰਾਂ ਹੋਏ
ਬਾਹਸ਼ਰ ਭੁੱਖੇ ਮਰਦੇ ਵੇਖੇ
ਵਜ਼ਮ ਦੇ ਵਿੱਚ ਵਾਹੋ ਵਾਹੀ
ਛੱਤ ਤਿੜਕੀ ਤੋੰ ਡਰਦੇ ਵੇਖੇ
ਲੋਕਾਂ ਲਈ ਜਮਾਤੀ ਪਗਲੇ
ਡੂੰਘੇ ਚੀਰੇ ਹਯਾਤੀ ਪਗਲੇ
ਬਾਹਵਾਂ ਤਾਈੰ ਮੂੰਹ ਲੁਕੋ ਕੇ
ਡਾਹਡੇ ਗੁੱਝੇ ਮੈੰ ਪਰਦੇ ਵੇਖੇ
ਦਮੜਾ ਕੋਈ ਨਾ ਦਿਖਾਂਦਾ
ਵੈਸੇ ਸਾਹਬ ਕਹਿ ਬੁਲਾਂਦਾ
ਚੁੱਲਾ ਚੌੰਕਾ ਵਾਂਗ ਮਸਾਣਾ
ਪਹਾੜ ਰੇਤ ਦੇ ਗਰਦੇ ਵੇਖੇ
ਖੀਸੇ ਪਾਟੇ ਚਾਦਰ ਲੀਰਾਂ
ਰਾਂਝੇ ਵਾਂਗੂੰ ਢੂੰਡਣ ਹੀਰਾਂ
ਝੂਠਾ ਹਾਸਾ ਬੁੱਲ੍ਹਾਂ ਉੱਪਰ
ਨੈਣੀੰ ਬੱਦਲ ਵਰ੍ਹਦੇ ਵੇਖੇ
ਦੀਵਾ ਬੱਤੀ ਤੇਲ ਗੁਆਚੇ
ਸੋਚਾਂ ਤਾਈੰ ਗੂੜ ਸਿਆਪੇ
ਜੀਣਾ ਜਾਪੇ ਮੌਤ ਬਰਾਬਰ
ਡੰਗ ਟਪਾਈ ਕਰਦੇ ਵੇਖੇ
ਢਿੱਡ ਭੁੱਖਾ ਲੱਕ ਜਾਪਦਾ
ਗੀਤਾਂ ਉੱਤੇ ਹੱਕ ਨਾਪਦਾ
ਪੈੰਦੀ ਨਹੀੰ ਕੋਡੀ ਕੀਮਤ
ਚੰਦਨਾਂ ਫਾਕੇ ਜਰਦੇ ਵੇਖੇ

ਚੰਦਨ ਹਾਜੀਪੁਰੀਆ
pchauhan5572@gmail.com