ਚੰਡੀਗੜ੍ਹ, 1ਜੁਲਾਈ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਕਾਵਿ ਸਾਗਰ ਵੱਲੋਂ ਬੀਤੇ ਦਿਨੀਂ ਆਪਣਾ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ । ਇਸ ਕਾਵਿ ਗੋਸ਼ਟੀ ਵਿਚ 42 ਕਾਵੀ ਕਵਿਤਰੀਆਂ ਨੇ ਭਾਗ ਲਿਆ। ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਕਵੀਆਂ ਦਾ ਸਵਾਗਤ ਕੀਤਾ ਤੇ ਰਾਸ਼ਟਰੀ ਕਾਵਿ ਸਾਗਰ ਦੀ ਵਧਦੀ ਗਿਣਤੀ ਲਈ ,ਰਾਸ਼ਟਰੀ ਕਾਵਿ ਸਾਗਰ ਦੇ ਕੰਮ ਅਤੇ ਵਤੀਰੇ ਦੀ ਸ਼ਲਾਘਾ ਕਰਦੇ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਮੇਰੇ ਹਰ ਸਫਲ ਪ੍ਰੋਗਰਾਮ ਲਈ ਕਾਰਜਕਾਰਨੀ ਮੈਂਬਰ ਵਧਾਈ ਦੇ ਹੱਕਦਾਰ ਹਨ।
ਪੰਜਾਬ ਵਿੱਚ ਵੱਧ ਰਹੇ ਨਸ਼ੇ ,ਔਰਤਾਂ ਨਾਲ ਹੋ ਰਹੀਆਂ ਵਧੀਕੀਆਂ ,ਬੇਰੋਜ਼ਗਾਰੀ ਅਤੇ ਕਈ ਸਮਾਜਿਕ ਵਿਸ਼ਿਆਂ ਤੇ ਰਚਨਾਵਾਂ ਸੁਣਨ ਨੂੰ ਮਿਲੀਆਂ ।
ਰਾਸ਼ਟਰੀ ਕਾਵਿ ਸਾਗਰ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਕਵੀਆਂ ਦਾ ਸਵਾਗਤ ਕੀਤਾ ਅਤੇ ਖੁਸ਼ੀ ਜ਼ਾਹਿਰ ਕਰਦੇ ਦੱਸਿਆ ਕਿ ਵਿਸ਼ਵ ਦੇ ਅਠਾਰਾਂ ਦੇਸ਼ਾਂ ਦੇ ਲੋਕ ਇਸ ਵਿਚ ਹਿੱਸਾ ਲੈਂਦੇ ਹਨ। ਸਭਾ ਦੀ ਜਨਰਲ ਸਕੱਤਰ ਦੇ ਉਮਾ ਸ਼ਰਮਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਇੰਦੂ ਪਾਲ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਕਨੀਜ਼ ਮਨਜ਼ੂਰ ਨੇ ਭਾਗ ਲਿਆ ਅਤੇ ਬਹੁਤ ਹੀ ਸੋਹਣੀ ਗ਼ਜ਼ਲ ਨਾਲ ਆਪਣੀ ਹਾਜ਼ਰੀ ਲਗਵਾਈ।
ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਕਾਵੀ ਸ.ਗੁਰਦਰਸ਼ਨ ਗੁਸੀਲ , ਮਂਗਤ ਖਾਂ ,ਅਨੀਤਾ ਪਟਿਆਲਵੀ, ਮਨਜੀਤ ਅਜ਼ਾਦ , ਹਰਜਿੰਦਰ ਕੌਰ , ਰਾਨੀ ਕੌਰ, ਜਾਗ੍ਰਤੀ ਗੌੜ , ਡਾ. ਉਮਾ ਸ਼ਰਮਾ , ਆਸ਼ਾ ਸ਼ਰਮਾ, ਕੈਪਟਨ ਜਸਦੇਵ ਸਿੰਘ, ਜਗਦੀਸ਼ ਕੌਰ , ਪਵਨ ਕੁਮਾਰ, ਸੁਖਦੇਵ ਸਿੰਘ , ਮੋਹਿੰਦਰ ਸਿੰਘ ਵਿਰਕ , ਵੱਤਨਵੀਰ ਸਿੰਘ , ਸ਼੍ਰੀ ਕਾਂਤ , ਨੀਲੂ ਮਹਿਰਾ, ਇੰਦੂ ਪੌਲ , ਕਨੀਜ਼ ਮਨਜ਼ੂਰ, ਭੁਪਿੰਦਰ ਕੌਰ, ਪੋਲੀ ਬਰਾੜ, ਤਰਲੋਚਨ ਕੌਰ, ਅਮਰਜੀਤ ਮੋਰਿੰਡਾ, ਪਰਕਾਸ਼ ਕੌਰ ਪਾਸਣ, ਸਰਿਤਾ ਤੇਜੀ, ਡਾ. ਸੁਦੇਸ਼, ਸਨੇਹਾ ਵਿੱਜ, ਪਰਵੀਨ ਕੌਰ, ਡਾ. ਆਰ ਕੇ ਡੀ, ਭਾਰਤ ਭੂਸ਼ਣ , ਮਨਜੀਤ ਕੌਰ, ਜਸਪ੍ਰੀਤ, ਸੁਮਨ ਸ਼ਰਮਾ, ਡਾ. ਰਵਿੰਦਰ ਭਾਟੀਆ, ਮੰਜੂ ਮਾਨਵ , ਵਰਸ਼ਾ ਗੋਇਲ, ਪ੍ਰੀਤਮਾ ਕੌਰ, ਮਨਿੰਦਰ ਕੌਰ, ਹਰਵਿੰਦਰ ਕੌਰ, ਮੋਹਿੰਦਰ ਸਿੰਘ , ਜਸਪਰੀਤ ਅਤੇ ਰੇਨੂੰ ਨੇ ਭਾਗ ਲਿਆ । ਸਭ ਨੇ ਬਾਕਮਾਲ ਰਚਨਾਵਾਂ ਸੁਣਾ ਕੇ ਪ੍ਰੋਗਰਾਮ ਵਿੱਚ ਰੰਗ ਬੰਨ ਦਿੱਤਾ। ਮੁੱਖ ਮਹਿਮਾਨ ਇੰਦੂ ਪਾਲ ਨੇ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ।ਕਨੀਜ਼ ਮਨਜ਼ੂਰ ਨੇ ਵੀ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਖੁਸ਼ੀ ਜ਼ਾਹਿਰ ਕੀਤੀ। ਆਖਿਰ ਵਿਚ ਉਮਾ ਸ਼ਰਮਾਂ ਨੇ ਇੱਕ ਗਜ਼ਲ ਸੁਣਾਈ ਤੇ ਆਏ ਸਾਰੇ ਕਵੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਆਸ਼ਾ ਸ਼ਰਮਾ ਨੇ ਸ਼ਾਮਿਲ ਸਾਰੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ । ਪ੍ਰੋਗਰਾਮ ਬਹੁਤ ਹੀ ਸਫਲ ਹੋ ਨਿਬੜਿਆ।