ਬਰਨਾਲਾ ਜਿਮਨੀ ਚੋਣ ਵਿੱਚ ਰਸ਼ਪਿੰਦਰ ਕੌਰ ਗਿੱਲ ਕਰਣਗੇ ਗੋਵਿੰਦ ਸਿੰਘ ਸੰਧੂ ਲਈ ਪ੍ਰਚਾਰ
ਅੰਮ੍ਰਿਤਸਰ 25 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਰਸ਼ਪਿੰਦਰ ਕੌਰ ਗਿੱਲ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਇਸਤਰੀ ਵਿੰਗ ਦੀ ਜਰਨਲ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ ਹੈ। ਇਸ ਬਾਰੇ ਰਸ਼ਪਿੰਦਰ ਕੌਰ ਗਿੱਲ ਜੀ ਦੇ ਵਿਚਾਰ ਹਨ ਕਿ ਸ.ਜਸਬੀਰ ਸਿੰਘ ਬੱਚੜੇ ਅਤੇ ਸ.ਹਰਪਾਲ ਸਿੰਘ ਬਲੇਰ ਵੀਰ ਜੀ ਨੇ ਬਹੁਤ ਵੱਡੀ ਜਿੰਮੇਵਾਰੀ ਮੈਨੂੰ ਸੌਂਪ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੀ ਇਸਤਰੀ ਵਿੰਗ ਦੀ ਜਰਨਲ ਸਕੱਤਰ ਪੰਜਾਬ ਨਿਯੁਕਤ ਕਰਕੇ। ਤਹਿਦਿਲੋਂ ਸ਼ੁਕਰਾਨਾ ਵੀ ਹੈ ਵੀਰਾਂ ਦਾ ਤੇ ਪਾਰਟੀ ਦਾ ਵੀ ਕਿ ਉਨਾਂ ਨੂੰ ਇੰਨਾਂ ਭਰੋਸਾ ਹੈ ਮੇਰੇ ਤੇ। ਪਰ ਨਾਲ ਹੀ ਇਹ ਇੱਕ ਪੰਜਾਬ ਪੱਧਰ ਦੀ ਬਹੁਤ ਵੱਡੀ ਜਿੰਮੇਵਾਰੀ ਵੀ ਹੈ ਮੇਰੇ ਲਈ। ਇਸਤਰੀ ਵਿੰਗ ਦੇ ਪੰਜਾਬ ਪ੍ਰਧਾਨ ਬੀਬੀ ਰਜਿੰਦਰ ਕੌਰ ਜੈਤੋ ਜੀ ਇੱਕ ਸੁਲਝੀ ਹੋਈ ਸ਼ਖਸਿਅਤ ਹਨ। ਉਨ੍ਹਾਂ ਨੂੰ ਮਿਲਕੇ ਬਹੁਤ ਵਧੀਆ ਲੱਗਾ। ਬਹੁਤ ਕੁਝ ਸਿੱਖਣ ਨੂੰ ਮਿਲੇਗਾ ਬੀਬੀ ਜੀ ਤੋਂ। ਪਾਰਟੀ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਜੀ ਤੋਂ 2022 ਤੋਂ ਹੀ ਰਹੀਆਂ ਮੇਰੀਆਂ ਮੁਲਾਕਾਤਾਂ ਵਿੱਚ ਮੈਂ ਸਿਆਸਤ ਦੀਆਂ ਬਾਰੀਕੀਆਂ ਸਮਝਣ ਦੀ ਕੋਸ਼ਸ਼ ਕਰ ਰਹੀ ਹਾਂ। ਹੁਣ ਮਾਨ ਸਾਹਿਬ ਨਾਲ ਡੱਟ ਕੇ ਖੜ ਕੇ ਔਰਤਾਂ ਅਤੇ ਬੱਚਿਆਂ ਲਈ ਕੁਝ ਉੱਚ ਪੱਧਰ ਦਾ ਕਰਣ ਦੀ ਮੇਰੀ ਇੱਛਾ ਹੈ। ਸਿਆਸਤ ਦਾ ਸਫ਼ਰ ਹੁਣ ਸ਼ੁਰੂ ਹੈ। ਗੁਰੂ ਚਰਣਾ ਵਿੱਚ ਸਿਰਫ ਇਹ ਹੀ ਅਰਦਾਸ ਹੈ ਕਿ ਆਪਣੇ ਹੱਥਾਂ ਨਾਲ ਅਤੇ ਆਪਣੀ ਸੋਚ ਨਾਲ ਬਹੁਤਿਆਂ ਦਾ ਕੁਝ ਭਲਾ ਕਰ ਸਕਾਂ। ਬਾਕੀ ਸਭ ਦੀਆਂ ਦੁਆਵਾਂ ਅਤੇ ਸ.ਜਸਬੀਰ ਸਿੰਘ ਬੱਚੜੇ ਅਤੇ ਸ.ਹਰਪਾਲ ਸਿੰਘ ਬਲੇਰ ਵਰਗੇ ਵੀਰਾਂ ਦੇ ਸਾਥ ਨਾਲ ਇਹ ਸਿਆਸੀ ਸਫ਼ਰ ਸ਼ੁਰੂ ਕਰ ਰਹੀ ਹਾਂ। ਸਕਾਰਾਤਮਕ ਵਿਚਾਰਧਾਰਾ ਨੂੰ ਲੈ ਕੇ ਪੰਥ ਅਤੇ ਪੰਜਾਬ ਲਈ ਜੇਕਰ ਮੈਂ ਤਿੱਲ ਮਾਤਰ ਵੀ ਆਪਣਾ ਯੋਗਦਾਨ ਪਾ ਸਕੀ ਤਾਂ ਮੈਂ ਸਮਝਾਂਗੀ ਕਿ ਮੇਰਾ ਸਿੱਖ ਕੌਮ ਵਿੱਚ ਜਨਮ ਲੈਣਾ ਸਫ਼ਲ ਹੋ ਗਿਆ। ਬਹੁਤ ਸ਼ੁਕਰੀਆ ਪਾਰਟੀ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਜੀ ਅਤੇ ਜਥੇਬੰਧਕ ਸਕੱਤਰ ਸ.ਗੋਵਿੰਦ ਸਿੰਘ ਸੰਧੂ ਜੀ ਦਾ। ਰਸ਼ਪਿੰਦਰ ਕੌਰ ਗਿੱਲ ਜੀ ਨੇ ਦੱਸਿਆ ਕਿ ਉਹ ਬਹੁਤ ਜਲਦ ਬਰਨਾਲਾ ਜਿਮਨੀ ਚੋਣ ਵਿੱਚ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਸ.ਗੋਵਿੰਦ ਸਿੰਘ ਸੰਧੂ ਲਈ ਪ੍ਰਚਾਰ ਕਰਣ ਲਈ ਪਹੁੰਚ ਰਹੇ ਹਨ।