ਮੈਗਜ਼ੀਨ ਦਾ ਨਾਮ “ਬਾਗੀ” ਸ. ਇਮਾਨ ਸਿੰਘ ਮਾਨ ਜੀ ਨੇ ਰੱਖਿਆ

ਅੰਮ੍ਰਿਤਸਰ 08 ਜੂਨ (ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਮੈਗਜੀਨ “ਬਾਗੀ” ਦਾ ਆਗਾਜ਼ ਕੀਤਾ ਗਿਆ। ਮੈਗਜ਼ੀਨ ਦੇ ਲੋਕ ਅਰਪਣ ਸਮੇਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਹਰਪਾਲ ਸਿੰਘ ਬਲੇਰ ਜਨਰਲ ਸਕੱਤਰ, ਰਸ਼ਪਿੰਦਰ ਕੌਰ ਗਿੱਲ ਜਰਨਲ ਸਕੱਤਰ ਇਸਤਰੀ ਵਿੰਗ ਪੰਜਾਬ, ਉਪਕਾਰ ਸੰਧੂ ਜਨਰਲ ਸਕੱਤਰ, ੳਪਿੰਦਰ ਪ੍ਰਤਾਪ ਸਿੰਘ ਸੋਹਲ ਪੀ.ਏ ਸ. ਸਿਮਰਨਜੀਤ ਸਿੰਘ ਮਾਨ, ਹਰਮਨਦੀਪ ਸਿੰਘ ਸ਼ਹਿਰੀ ਪ੍ਰਧਾਨ ਅੰਮ੍ਰਿਤਸਰ, ਪਰਮਜੀਤ ਸਿੰਘ ਸੁੱਖ ਜਨਰਲ ਸਕੱਤਰ ਮਾਝਾ ਜੋਨ, ਮਨਜਾਪ ਕੌਰ ਪ੍ਰਧਾਨ ਚਿਲਡਰਨ ਵਿੰਗ ਅਤੇ ਅੰਮ੍ਰਿਤਸਰ ਜ਼ਿਲੇ ਦੀ ਸਮੁੱਚੀ ਜਥੇਬੰਦੀ ਮੌਜੂਦ ਰਹੀ। ਇਸ ਮੈਗਜ਼ੀਨ ਦੀ ਸੰਪਾਦਕ ਰਸ਼ਪਿੰਦਰ ਕੌਰ ਗਿੱਲ ਹਨ। ਇਹ ਮੈਗਜ਼ੀਨ ਹਰ ਮਹੀਨੇ ਪ੍ਰਕਾਸ਼ਿਤ ਹੋਵੇਗਾ। ਇਸ ਮੈਗਜੀਨ ਰਾਹੀਂ ਪਾਰਟੀ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਜੀ ਅਤੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਜੀ ਵੱਲੋਂ ਪੰਥ ਅਤੇ ਦੇਸ਼ ਪੰਜਾਬ ਦੇ ਵੱਖ-ਵੱਖ ਮੁੱਦਿਆਂ ਉੱਪਰ ਜਾਣਕਾਰੀ ਸੰਗਤ ਦੇ ਸਪੁਰਦ ਕੀਤੀ ਜਾਏਗੀ। ਇਸ ਮੈਗਜ਼ੀਨ ਦਾ ਨਾਮ ਸ. ਇਮਾਨ ਸਿੰਘ ਮਾਨ ਜੀ ਵੱਲੋਂ “ਬਾਗੀ” ਰੱਖਿਆ ਗਿਆ ਹੈ।