ਆਓ ਆਪਾਂ ਸਾਰੇ ਮਿਲਕੇ,
ਇੱਕ ਮੁਹਿੰਮ ਚਲਾਈਏ।
ਵੱਧ ਰਹੇ ਸੜਕ ਹਾਦਸਿਆਂ,
ਦੀ ਗਿਣਤੀ ਨੂੰ ਘਟਾਈਏ।।
ਇੱਕ ਜ਼ਿੰਮੇਵਾਰ ਨਾਗਰਿਕ,
ਹੋਣ ਦਾ ਫ਼ਰਜ਼ ਨਿਭਾਈਏ।।
ਛੋਟੇ ਬੱਚੇ ਹੱਥ ਬਾਈਕ ਕਦੇ,
ਭੁੱਲ ਕੇ ਵੀ ਨਾ ਫੜਾਈਏ।।
ਕਾਰ ਵਿੱਚ ਬੈਠਦੇ ਸਾਰ ਹੀ,
ਸੀਟ ਬੈਲਟ ਲਗਾਈਏ।
ਬਾਈਕ ਚਲਾਉਣ ਵੇਲੇ,
ਸਿਰ ਉੱਤੇ ਹੈਲਮੇਟ ਪਾਈਏ।।
ਲਾਲ ਬੱਤੀ ਦੇਖ ਵਾਹਨ ਦੀ,
ਬ੍ਰੇਕ ਲਾ ਰੁੱਕ ਜਾਈਏ।
ਹਰੀ ਬੱਤੀ ਹੋਣ ਤੇ ਹੀ ਵਾਹਨ,
ਨੂੰ ਅੱਗੇ ਵਧਾਈਏ।।
ਨਿਰਧਾਰਿਤ ਰਫ਼ਤਾਰ ਤੋਂ ਵੱਧ,
ਤੇਜ਼ ਨਾ ਵਾਹਨ ਚਲਾਈਏ।
ਗੈਰ ਜਰੂਰੀ ਓਵਰਟੇਕ ਤੋਂ,
ਆਪਣਾ ਖੈੜਾ ਛੁਡਾਈਏ।।
ਸੂਦ ਵਿਰਕ ਆਓ ਇਸ ਮੁਹਿੰਮ ਦਾ,
ਸਾਰੇ ਹਿੱਸਾ ਬਣ ਜਾਈਏ।
ਤਾਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ,
ਖੁੱਦ ਕਰੀਏ ਤੇ ਕਰਾਈਏ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਮੋ: 98766-66381