ਉਹਨਾਂ ਦੇ ਵਿਚਾਰਾਂ ਨੂੰ ਪੇਸ਼ ਕਰਦੀ ਕਿਤਾਬ ‘ਯਾਦਗਾਰੀ ਹਰਫ’ ਕੀਤੀ ਗਈ ਰਿਲੀਜ਼
ਪਰਿਵਾਰ ਵੱਲੋਂ ਸੈਂਕੜੇ ਹੋਣਹਾਰ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਨਗਦ ਇਨਾਮ ਨਾਲ ਕੀਤਾ ਸਨਮਾਨਿਤ
ਸੰਗਰੂਰ 25 ਨਵੰਬਰ( ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਸਰੀਰ ਪ੍ਰਦਾਨੀ, ਮਿਹਨਤਕਸ਼ ਲੋਕਾਂ ਦੀ ਬੇਖੌਬ ਆਵਾਜ਼,ਜਮਹੂਰੀ ਹੱਕਾਂ ਦੇ ਰਾਖੇ ਸਾਥੀ ਨਾਮਦੇਵ ਭੁਟਾਲ ਦੀ ਪਹਿਲੀ ਬਰਸੀ ਮੌਕੇ ਭੁਟਾਲ ਕਲਾਂ ਵਿਖੇ ਸੈਂਕੜੇ ਲੋਕਾਂ ਨੇ ਆਪਣੇ ਮਹਿਬੂਬ ਨੇਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਉਹਨਾਂ ਦੀ ਸੋਚ ਵਿਚਾਰਧਾਰਾ ਤੇ ਨਿੱਘੇ ਸੁਭਾਅ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋਫੈਸਰ ਜਗਮੋਹਣ ਨੇ ਕਿਹਾ ਕਿ ਨਾਮਦੇਵ ਦੇ ਵਿਚਾਰਾਂ ਤੋਂ ਸੇਧ ਲੈ ਕੇ ਲੋਕ ਲਹਿਰ ਖੜੀ ਕਰਨ ਦੀ ਜਰੂਰਤ ਹੈ। ਲੋਕ ਚੇਤਨਾ ਮੰਚ ਦੇ ਗਿਆਨ ਚੰਦ ਸ਼ਰਮਾ ਨੇ ਕਿਹਾ ਨਾਮਦੇਵ ਜੀ ਇਨਕਲਾਬੀ ਜਮਹੂਰੀ ਲਹਿਰ ਦੇ ਥੰਮ ਅਤੇ ਆਪਣੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਵਾਲੇ ਨੇਤਾ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਕ ਸਿੰਘ ਭੁਟਾਲ ਨੇ ਕਿਹਾ ਕਿ ਭੁਟਾਲ ਪਿੰਡ ਦੀ ਧਰਤੀ ਇਨਕਲਾਬੀ ਜਮਹੂਰੀ ਨੇਤਾ ਪੈਦਾ ਕਰਨ ਵਾਲੀ ਜਰਖੇਜ਼ ਧਰਤੀ ਹੈ ।ਜਿਸ ਵਿੱਚੋਂ ਨਾਮਦੇਵ ਜੀ ਭਟਾਲ ਇੱਕ ਹਨ। ਇਸ ਮੌਕੇ ਗੁਰਮੇਲ ਭੁਟਾਲ ਦੁਆਰਾ ਸੰਪਾਦਿਤ ਕਿਤਾਬ ‘ਯਾਦਗਾਰੀ ਹਰਫ’ ਰਿਲੀਜ਼ ਕੀਤੀ ਗਈ। ਨਾਮਦੇਵ ਦੇ ਪਰਿਵਾਰ ਵੱਲੋਂ ਸੈਂਕੜੇ ਹੋਣਹਾਰ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਨਗਦ ਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਜੀਤ ਭਟਾਲ, ਬਲਵੀਰ ਜਲੂਰ ,ਸੰਪੂਰਨ ਛਾਜਲੀ, ਸਵਰਨਜੀਤ ਸੰਗਰੂਰ, ਬਲਵਿੰਦਰ ਜਲੂਰ, ਗਗਨਦੀਪ ਖੰਡੇਬਾਦ, ਸੁਖਮਿੰਦਰ ਬਠਿੰਡਾ, ਸੋਹਣ ਮਾਝੀ, ਹਰਭਗਵਾਨ ਗੁਰਨੇ, ਮਾਸਟਰ ਪਰਮਵੇਦ, ਰਾਮਪਾਲ ਬੈਹਣੀਵਾਲ ,ਕੁਲਵੰਤ ਕਿਸ਼ਨਗੜ੍ਹ, ਰਿੰਕੂ ਮੂਣਕ ,ਬਹਾਲ ਢੀਡਸਾ, ਜਗਮੋਹਨ ਪਟਿਆਲਾ ,ਗੁਰਦੀਪ ਕੋਟੜਾ, ਪ੍ਰੇਮਪਾਲ ਅਲੀਸ਼ੇਰ ਨੇ ਵੀ ਆਪਣੇ ਵਿਚਾਰ ਰੱਖੇ ।ਜਗਦੀਸ਼ ਪਾਪੜਾ, ਅਜਮੇਰ ਅਕਲੀਆ, ਗੁਰਪਿਆਰ ਕਾਲਬੰਜਾਰਾ, ਤਾਰਾ ਛਾਜਲੀ ਨੇ ਇਨਕਲਾਬੀ ਗੀਤ ਪੇਸ਼ ਕੀਤੇ ।ਸਟੇਜ ਦੀ ਕਾਰਵਾਈ ਰਘਵੀਰ ਭਟਾਲ ਨੇ ਬਾਖੂਬੀ ਨਿਭਾਈ ।ਅੰਤ ਵਿੱਚ ਨਾਮਦੇਵ ਦੇ ਸਪੁੱਤਰ ਦਿਲਪ੍ਰੀਤ ਦੀਪੀ ਨੇ ਆਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *