ਪਿੰਡ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਣ ਨੂੰ ਰੋਕਣ ਬਾਰੇ ਕੀਤਾ ਗਿਆ ਵਿਚਾਰ ਵਟਾਂਦਰਾ
ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀ ਨੌ ਵਿਖੇ ਸਾਬਕਾ ਸੈਨਿਕ ਵੈਲਫ਼ੇਅਰ ਯੂਨੀਅਨ ਇਕਾਈ ਹਰੀ ਨੌ ਦੀ ਮਹੀਨਾਵਾਰੀ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਦੀ ਅਗਵਾਈ ਹੇਠ ਯੂਨੀਅਨ ਦੇ ਦਫ਼ਤਰ ਵਿੱਚ ਕੀਤੀ ਗਈ! ਪਿੰਡ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਣ ਨੂੰ ਰੋਕਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਕੁਲਵੰਤ ਸਿੰਘ ਨੇ ਯੂਨੀਅਨ ਦੇ ਨਵੇਂ ਮੈਂਬਰ ਜਗਮੀਤ ਸਿੰਘ ਨੂੰ ਜੀ ਆਇਆ ਆਖਿਆ ਅਤੇ ਪਿੰਡ ਵਿੱਚ ਖਾਲੀ ਥਾਵਾਂ ‘ਤੇ ਦਰਖ਼ਤ ਲਗਾਉਣ ਵਾਲੇ ਸਾਰੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ! ਇਸ ਮੌਕੇ ਸਾਬਕਾ ਪ੍ਰਧਾਨ ਦਲਜੀਤ ਸਿੰਘ, ਉਪ ਪ੍ਰਧਾਨ ਹਰਮੇਲ ਸਿੰਘ, ਸਜੋਲ ਸਿੰਘ ਇਹਨਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ! ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਸ਼ੀਅਰ ਪਲਵਿੰਦਰ ਸਿੰਘ ਸਾਬਕਾ ਪ੍ਰਧਾਨ ਲਖਵਿੰਦਰ ਸਿੰਘ, ਅਮਰਜੀਤ ਸਿੰਘ, ਮਾਸਟਰ ਗੇਜ ਰਾਮ ਭੌਰਾ, ਮਾਸਟਰ ਬਲੌਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਕਾਸਮ ਭੱਟੀ, ਜਗਮੀਤ ਸਿੰਘ, ਜਸਵੰਤ ਸਿੰਘ, ਨਛੱਤਰ ਸਿੰਘ, ਚਮਕੌਰ ਸਿੰਘ, ਸਰਬਜੀਤ ਸਿੰਘ ਅਤੇ ਹੋਰ ਮੈਂਬਰ ਵੀ ਸ਼ਾਮਿਲ ਸਨ।