ਪੀਂਘਾਂ ਪਾਈਆਂ ਸਭ ਝੂਟਦੀਆਂ ਕੁੜੀਆਂ।
ਕੋਈ ਗਿੱਧਾਂ ਵਿਚ ਨੱਚ ਦੀ ਟਪੱਦੀ
ਅੱਡੀਆਂ ਦੇ ਭਾਰ ਕੁੜੀ ਗਿੱਧੇ ਵਿੱਚ ਨੱਚਦੀ।
ਫਿਰ ਇਝ ਲਗੇ ਲਾਟ ਵਾਗੂੰ ਮੱਚ ਗਈ।
ਦੂਜੇ ਪਾਸੋਂ ਪੀਂਘਾਂ ਝੂਟਣ ਬਣ ਕੇ ਪਟੋਲਾ ਉਹ ਪਿੰਡ ਵਿਚ ਆ ਕੇ ਇਕੱਠੀਆਂ ਹੋਈਆਂ।
ਗੁੱਤ ਤੇ ਪਰਾਂਦਾ ਕਿਕਲੀ ਪਾਣ ।
ਗਾਉਂਦੀਆਂ ਇਕ ਦੂਜੇ ਨਾਲ ਹਾਸਾ ਮਖੌਲ ਕਰਦੀਆਂ।
ਇਕ ਦੂਜੇ ਤੇ ਖੂਬ ਬੋਲੀਆਂ ਪਾਉਣ।
ਢਾਹਣੀ ਤੇ ਬਹਿ ਜਾ ਬਹਿ ਜਾ ਕਰਦੀਆਂ ਹਨ।
ਇਕ ਦੂਜੀ ਨੂੰ ਛੇੜਣ ਜੋ ਸਾਉਣ ਦੇ ਮਹੀਨੇ ਪੇਕੇ ਘਰ ਆਵੇ। ਬਿੱਲੋ ਵੀ ਮਸਤੀ ਨਾਲ ਖੂਬ ਨੱਚੀ।
ਮਹਿੰਦੀ ਵੀ ਖੂਬ ਲਗਾ ਕੇ ਇਕ ਦੂਜੀ ਨੂੰ ਵਿਖਾਉਣ ਤੀਆਂ ਦਾ ਤਿਉਹਾਰ ਮਿਲ ਕੇ ਮਨਾਣ।

ਸੁਰਜੀਤ ਸਾੰਰਗ