ਫਰੀਦਕੋਟ 29 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਇੱਥੋਂ ਥੋੜ੍ਹੀ ਦੂਰ ਪਿੰਡ ਕਿਲ੍ਹਾ ਨੌਂ ਦੇ ਸਾਹਿਤਕਾਰ ਅਤੇ ਪੱਤਰਕਾਰ ਧਰਮ ਪ੍ਰਵਾਨਾਂ ਨੇ ਆਪਣੀ ਪੋਤਰੀ ਇਨਾਯਤ ਪੁੱਤਰੀ ਇੰਜੀਨੀਅਰ ਦਵਿੰਦਰ ਪਾਲ ਸਿੰਘ ਦੀ ਦਾ ਜਨਮ ਦਿਨ ਨਵੇਕਲੇ ਢੰਗ ਨਾਲ ਮਨਾ ਕੇ ਵੱਖਰੀ ਹੀ ਪਿਰਤ ਪਾਈ ਹੈ। ਬੇਟੀ ਦੇ ਜਨਮ ਦਿਨ ਤੇ ਪਹਿਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ ।ਉਸ ਤੋਂ ਬਾਅਦ ਕੇਕ ਕੱਟਿਆ ਗਿਆ। ਉਨ੍ਹਾਂ ਸਾਰੀਆ ਖੁਸੀਆ ਮੁੰਡਿਆ ਵਾਂਗੂੰ ਹੀ ਮਨਾਈਆਂ। ਇਸ ਸਮੇਂ ਪੱਤਰਕਾਰ ਧਰਮ ਪ੍ਰਵਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਲਈ ਬੇਟੀ ਵੀ ਪੁੱਤਰਾਂ ਵਾਂਗ ਹੀ ਹੈ।ਇਸ ਦਾ ਅਸੀ ਪਾਲਣ ਪੋਸ਼ਣ ਵੀ ਪੁੱਤਰਾਂ ਵਾਂਗ ਹੀ ਕਰ ਰਹੇ ਹਾਂ ਜੀ। ਸਾਨੂੰ ਧੀਆਂ ਦਾ ਜਨਮ ਦਿਨ ਵੀ ਪੁੱਤਾਂ ਵਾਂਗ ਹੀ ਮਨਾਉਂਣਾ ਚਾਹੀਦਾ ਹੈ।