ਕਹਿੰਦੇ ਹਨ ਕਿ ਜੇਕਰ ਹੋਸਲਿਆਂ ਵਿੱਚ ਉਡਾਣ ਹੋਵੇ ਤਾਂ ਕੋਈ ਵੀ ਆਸਮਾਨ ਦੂਰ ਨਹੀਂ,ਇਹੀ ਗੱਲ ਸਿੱਧ ਕਰ ਦਿਖਾਈ ਹੈ ਸ਼ਾਇਰਾ ਨੀਤੂ ਬਾਲਾ ਨੇ। ਅੱਜ਼ ਕੱਲ ਲੜਕੀਆਂ ਵੀ ਕਿਸੇ ਪਾਸੋ ਲੜਕਿਆਂ ਤੋਂ ਘੱਟ ਨਹੀਂ ਹਨ। ਲੜਕੀਆਂ ਨੂੰ ਬਸ ਇੱਕ ਮਾਹੋਲ ਚਾਹੀਦਾ ਜ਼ਿੰਦਗੀ ਵਿੱਚ ਤਰੱਕੀ ਕਰਨ ਲਈ,ਅਗਰ ਉਹ ਮਾਹੋਲ ਮਿਲ ਜਾਵੇ ਤਾਂ ਫਿਰ ਦੁਨੀਆਂ ਦੀ ਕੋਈ ਤਾਕ਼ਤ ਨਾਰੀ ਸ਼ਕਤੀ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ।ਨੀਤੂ ਬਾਲਾ ਦਾ ਜਨਮ ਮਿਤੀ 17 .04. 1985 ਨੂੰ ਪਿਤਾ ਸ਼੍ਰੀ ਜੋਗਿੰਦਰ ਸਿੰਘ ਦੇ ਘਰ ਜ਼ਿਲਾ ਫਾਜ਼ਿਲਕਾ ਵਿਖੇ ਹੋਇਆ। ਨੀਤੂ ਬਾਲਾ ਵੱਲੋਂ ਸਕੂਲੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਾਜ਼ਿਲਕਾ ਵਿਖੇ ਪੂਰੀ ਕੀਤੀ ਅਤੇ ਉਚੇਰੀ ਸਿੱਖਿਆ ਡੀ.ਏ.ਵੀ ਕਾਲਜ ਫਾਜ਼ਿਲਕਾ ਤੋਂ ਪੂਰੀ ਕੀਤੀ।ਨੀਤੂ ਬਾਲਾ ਦਾ ਵਿਆਹ ਮਿਤੀ 6 ਅਪ੍ਰੈਲ 2006 ਨੂੰ ਸ੍ਰੀ ਸੁਨੀਲ ਕੁਮਾਰ ਅਰੋੜਾ ਜੀ ਨਾਲ ਫਾਜ਼ਿਲਕਾ ਵਿਖੇ ਹੋਇਆ।ਉਸ ਤੋਂ ਬਾਅਦ ਨੀਤੂ ਬਾਲਾ ਜੀ ਸਿੱਖਿਆ ਵਿਭਾਗ ਵਿੱਚ ਈਟੀਟੀ ਟੀਚਰ ਵਜੋਂ ਜ਼ਿਲ੍ਹਾ ਫਾਜ਼ਿਲਕਾ ਵਿਖੇ ਮਿਤੀ 30- 11- 2016 ਨੂੰ ਨਿਯੁਕਤ ਹੋਏ। ਨੀਤੂ ਬਾਲਾ ਜੀ ਰੇਡੀਓ ਰੰਗ ਐਫ ਐਮ ਦੇ ਹੋਸਟ ਅਤੇ ਜਿਲਾ ਸਿੱਖਿਆ ਅਫ਼ਸਰ ਦੇ u tube channel ਦੇ ਐਂਕਰ ਵੀ ਬਣੇ।ਪੰਜਾਬੀ ਰੰਗਮੰਚ ਵਿੱਚ ਨੀਤੂ ਬਾਲਾ ਨੇ ਅੱਜ ਜਿਹੜੀ ਪਛਾਣ ਅਤੇ ਮੁਕਾਮ ਸਥਾਪਤ ਕੀਤਾ ਹੈ, ਉਸ ‘ਤੇ ਜ਼ਿਲ੍ਹਾ ਫਾਜ਼ਿਲਕਾ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਮਾਣ ਮਹਿਸੂਸ ਕਰਦੇ ਹਨ।ਰੰਗਮੰਚ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਸਮਾਜ ਸੁਧਾਰਕ ਸੇਧ ਵੀ ਦਿੰਦਾ ਹੈ।ਨੀਤੂ ਬਾਲਾ ਨੂੰ ਬਚਪਣ ਤੋਂ ਹੀ ਸ਼ਾਇਰੀ ਦਾ ਬਹੁਤ ਜ਼ਿਆਦਾ ਸ਼ੋਕ ਹੈ।ਇਸ ਸ਼ੋਕ ਨੂੰ ਅੱਗੇ ਵਧਾਉਂਦਿਆਂ ਹੋਇਆ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਨੀਤੂ ਬਾਲਾ ਤੋਂ ਨਿਤਸ਼ਾਇਰਾ ਬਣ ਗਈ। ਨੀਤੂ ਬਾਲਾ ਜੀ ਵੱਲੋਂ ਹਰ ਰੋਜ਼ ਘੱਟੋ ਘੱਟ ਇਕ ਲਿਖਤ ਸਮਾਜ ਨੂੰ ਸੇਧ ਵਾਲੀ ਜ਼ਰੂਰ ਲਿਖੀ ਜਾਂਦੀ ਹੈ। ਨੀਤੂ ਬਾਲਾ ਜੀ ਵੱਲੋਂ ਕੁਝ ਚੰਦ ਹੀ ਮਿੰਟਾਂ ਵਿੱਚ ਗੱਲਾਂ ਬਾਤਾਂ ਕਰਦੇ ਕਰਦੇ ਹੀ ਕਵਿਤਾ ਲ਼ਿਖ ਦਿੱਤੀ ਜਾਂਦੀ ਹੈ। ਨੀਤੂ ਬਾਲਾ ਵੱਲੋਂ ਜ਼ਿਲੇ ਦੇ ਵੱਖ ਵੱਖ ਕਵੀ ਸੰਮੇਲਨਾਂ ਵਿੱਚ ਆਪਣੀਆਂ ਕਵਿਤਾਵਾਂ ਰਾਹੀਂ ਭਰਪੂਰ ਰੰਗ ਬੰਨ੍ਹੇ ਜਾਂਦੇ ਹਨ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਦੀਆਂ ਕਈ ਸਟੇਜਾਂ ਤੇ ਵੀ ਨੀਤੂ ਬਾਲਾ ਵੱਲੋਂ ਨੁਮਾਂਇੰਦਗੀ ਕੀਤੀ ਜਾ ਚੁੱਕੀ ਹੈ।ਸਭ ਤੋਂ ਵੱਡੀ ਗੱਲ ਇਹ ਹੈ ਕਿ ਨੀਤੂ ਬਾਲਾ ਵੱਲੋਂ ਜੋਂ ਕਵਿਤਾ ਲਿਖੀ ਜਾਂਦੀ ਹੈ ਉਹ ਦਿਲ ਤੋਂ ਲਿਖੀ ਜਾਂਦੀ ਹੈ ਅਤੇ ਜੋਂ ਕਵਿਤਾ ਬੋਲੀ ਜਾਂਦੀ ਹੈ ਉਹ ਰੂਹ ਤੋ ਬੋਲੀ ਜਾਂਦੀ ਹੈ ਜਿਸ ਦਾ ਅੰਦਾਜ਼ ਬਹੁਤ ਹੀ ਪਿਆਰ ਅਤੇ ਮਿਠਾਸ ਭਰਿਆ ਹੁੰਦਾ ਹੈ ਅਤੇ ਦਰਸ਼ਕਾਂ ਨੂੰ ਕੀਲ ਲੈਂਦਾ ਹੈ। ਨੀਤੂ ਬਾਲਾ ਦਾ ਸੁਭਾਅ ਵੀ ਬਹੁਤ ਜ਼ਿਆਦਾ ਨਿੱਘਾ ਹੈ ਅਤੇ ਹਰ ਕਿਸੇ ਨੂੰ ਇੱਜ਼ਤ ਮਾਣ ਦੇਣ ਵਾਲਾ ਹੈ।ਹਰ ਕਿਸੇ ਨਾਲ ਪਿਆਰ ਨਾਲ ਪੇਸ਼ ਆਉਣਾ ਇਹਨਾਂ ਦੇ ਸੁਭਾਅ ਵਿਚ ਹੀ ਹੈ। ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਰਹਿ ਚੁੱਕੇ ਕ੍ਰਿਸ਼ਨ ਕੁਮਾਰ ਜੀ ਵੱਲੋਂ ਨੀਤੂ ਬਾਲਾ ਦੀਆਂ ਬੋਲੀਆਂ ਹੋਈਆਂ ਕਵਿਤਾਵਾਂ ਨੂੰ ਪੂਰੇ ਪੰਜਾਬ ਦੇ ਸਿੱਖਿਆ ਵਿਭਾਗ ਦੇ ਸੋਸ਼ਲ ਮੀਡੀਆ ਪੇਜਾਂ ਤੇ ਸ਼ੇਅਰ ਕੀਤਾ ਜਾਂ ਚੁੱਕਿਆ ਹੈ। ਨੀਤੂ ਬਾਲਾ ਜੀ ਨੂੰ ਸਾਹਿਤਕ ਅਤੇ ਰੰਗਮੰਚ ਵਿੱਚ ਉੱਘੇ ਕਵੀਆਂ ਦੁਆਰਾ ਸਟੇਜਾਂ ਤੇ ਬਹੁਤ ਜ਼ਿਆਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ ਅਤੇ ਦਿਲ ਖੋਲ ਕੇ ਵਧੀਆ ਕੰਮਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਕਈ ਪ੍ਰੋਗਰਾਮਾਂ ਵਿੱਚ ਨੀਤੂ ਬਾਲਾ ਨੂੰ ਬਤੋਰ ਕਵਿਤਰੀ ਮੁੱਖ ਮਹਿਮਾਨ ਵਜੋਂ ਵੀ ਬੁਲਾਇਆ ਜਾਂਦਾ ਹੈ।
ਸੰਦੀਪ ਕੰਬੋਜ ਕੋ-ਚੇਅਰਮੈਨ ਪੰਜਾਬ
ਰੋਟਰੀ ਇੰਟਰਨੈਸ਼ਨਲ 3090
ਸੰਪਰਕ ਨੰਬਰ – 98594-00002