ਸੱਜਣਾ ਵੇ—ਤੇਰੇ ਤੋ ਬਗੈਰ—ਸਾਨੂੰ
ਸਾਰਾ— ਜੱਗ ਸੁੰਨਾਂ-ਸੁੰਨਾਂ ਲੱਗਦਾ
ਤੂੰ ਬਾਹਰ ਕਾਹਦਾ, ਘੁੰਮ ਆਇਆਂ
ਬਦਲਿਆਂ-ਬਦਲਿਆ— ਲਗਦਾ
ਲਗਦਾ ਐ—ਤੂੰ ਨਾ ਮਿਲਣ ਦੀਆਂ
ਕਸਮਾਂ ਜਿਹੀਆਂ ਨੇ—ਖਾ ਲਈਆਂ
ਤੇਰੇ ਜਾਣ ਮਗਰੋਂ, ਦਿਲ ਦੇ ਦਰਵਾਜ਼ੇ
ਅਸੀ—ਬੰਦ—-ਕਾਹਦੇ ਕਰ ਬੈਠੇ ਏ
ਤੂੰ ਸੱਚ ਜਾਣੀ, ਯਾਦਾਂ ਦੀ ਸਿਉਂਕ ਨੇ,
ਸਾਡੀਆਂ ਚੁਗਾਠਾਂ ਹੀ ਖਾ ਲਈਆਂ !
ਕਿਸੇ ਨੇ ਸੱਚ ਹੀ ਕਿਹਾ ਹੁਸਨ ਵਾਲੇ
ਕਬੂਤਰ ਦੀ ਨਸਲ—-ਵਿੱਚੋਂ ਹੁੰਦੇ ਨੇ
ਲੱਖ। ਚੋਗ ਚੁਗਾਏ ਹੋਣ ਤਲੀਆਂ ਤੇ
ਉੱਡ ਗੈਰਾਂ ਦੀ ਛੱਤਰੀ ਤੇ ਜਾ ਬਹਿੰਦੇ ਨੇ
ਹੱਦੋ ਵੱਧ ਕੀਤਾ ਸੀ, ਜਿੰਨਾਂ ਤੇ ਯਕੀਨ
ਉੱਨਾਂ ਤਲੀਆਂ ਤੇ ਸਰੋਂ ਜਮਾਂ ਲਾਈਆਂ
ਜਾ ਵੇ ਜਾ—-ਸੱਜਣਾ, ਲਗਦਾ ਐ,ਤੈ
ਸਾਂਝਾਂ—ਰਕੀਬਾਂ ਨਾਲ ਪੁਗਾਂ ਲਈਆਂ
ਛੱਡ, ਪਰਾਂ—ਯਾਰਾ, ਤੇਰੀ ਪਿੱਠ ਪਿੱਛੇ
ਕਾਹਨੂੰ ਕਹਿਣਾ, ਤੈਨੂੰ, ਮਾੜਾ ਚੰਗਾ ਏ,
ਜੇ ਗੱਲ ਤੇਰੇ ਵਾਰੇ— ਕਿਸੇ ਕੋਲ ਕਰਾਂ
ਢਿੱਡ ਤਾਂ ਹੋਣਾ—ਆਪਣਾ ਹੀ ਨੰਗਾ ਏ
ਨਾ ਕੋਈ ਰੋਸ—ਨਾ ਲਵਾਂ ਤੇਰੇ ਤੇ ਦੋਸ਼
ਜਿੰਨੀ ਕੁ ਨਿਭੀ ਆਪਾਂ ਨਿਭਾ ਲਈਆਂ
ਧੱਕੇ ਨਾਲ ਕਿਸੇ ਦੀ ਜ਼ਿੰਦਗੀ ਦਾ ਹਿੱਸਾ
ਬਨਣ ਨਾਲ਼ੋਂ ਚੰਗਾ ਹੁੰਦਾ, ਕੱਲੇ ਰਹਿਣਾ
ਇਹੋ ਗੱਲਾਂ—ਮਨ ਨੂੰ ਸਮਝਾਂ ਲਈਆਂ ,
ਜਾਂ ਵੇ ਜਾ——-ਸੱਜਣਾ ਆ
ਤੈ ਤਾਂ——ਸਿਆਸਤਾਂ ਚਲਾ ਲਈਆਂ
ਦੀਪ ਰੱਤੀ ✍️
🙏🌷🙏