ਕੋਟਕਪੂਰਾ, 1 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਛੋਟਾ ਜਿਹਾ ਮੁਕਾਬਲਾ ਗਣਿਤ ਦੇ ਵਿਦਿਆਰਥੀਆਂ ਨੂੰ ਮਹਾਨ ਚੀਜਾਂ ਪ੍ਰਾਪਤ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ। ਇਹ ਵਿਦਿਆਰਥੀਆਂ ਨੂੰ ਆਪਣੇ ਗਣਿਤ ਦੇ ਹੁਨਰ ਨੂੰ ਨਵੇਂ ਅਤੇ ਰਚਨਾਤਮਕ ਤਰੀਕਿਆਂ ਨਾਲ ਵਰਤਣ ਲਈ ਚੁਣੌਤੀ ਦਿੰਦਾ ਹੈ। ਸਿਲਵਰ ਆਕਸ ਸਕੂਲ ਸੇਵੇਵਾਲਾ ਵਿਖੇ ਵਿਕਸਿਤ ਸਿਖਲਾਈ ਦੇ ਹਿੱਸੇ ਵਜੋਂ ਗਣਿਤ ਕੁਇਜ ਦਾ ਆਯੋਜਨ ਕੀਤਾ ਗਿਆ। ਕੁਇਜ ’ਚ ਛੇਵੀਂ ਜਮਾਤ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਅੰਤਰ ਹਾਊਸ ਮੁਕਾਬਲੇ ’ਚ ਭਾਗ ਲਿਆ। ਉਕਤ ਮੁਕਾਬਲੇ ’ਚ ਤਿੰਨ ਰਾਊਂਡ ਸਨ, ਜਨਰਲ ਰਾਊਂਡ, ਰੈਪਿਡ ਫਾਇਰ, ਬਜਰ ਰਾਊਂਡ। ਹਰੇਕ ਪ੍ਰਸ਼ਨ ਲਈ ਇੱਕ ਨੰਬਰ ਸੀ ਅਤੇ ਹਰ ਪੜਾਅ ਲਈ ਇੱਕ ਸਮਾਂ ਸੀਮਾ ਸੀ। ਕੁਇਜ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਪਣੇ ਪਾਠਕ੍ਰਮ ਦੇ ਗਿਆਨ ਤੋਂ ਪਰ ਦੇਖਣ ਅਤੇ ਉਨ੍ਹਾਂ ਦੇ ਰੋਜਾਨਾ ਦੇ ਕੰਮਾਂ ਦੇ ਤਣਾਅ ਨੂੰ ਦੂਰ ਕਰਨ ਲਈ ਉਤਸ਼ਾਹਿਤ ਕਰਨਾ ਸੀ। ਬੱਚਿਆਂ ’ਚ ਇੱਕ ਚੰਗੀ ਟੀਮ ਭਾਵਨਾ ਸੀ, ਜਿਸ ’ਚ ਛੋਟੇ ਤੋਂ ਲੈ ਕੇ ਵੱਡੇ ਸਾਰੇ ਵਿਦਿਆਰਥੀ ਆਪਣੀ ਟੀਮ ਨੂੰ ਜਿੱਤ ਦਿਵਾਉਣ ਲਈ ਸਖਤ ਮੁਕਾਬਲਾ ਕਰਨ ’ਚ ਲੱਗੇ ਹੋਏ ਸਨ। ਵਿਦਿਆਰਥੀਆਂ ਨੂੰ ਹਾਲ ’ਚ ਇਕੱਠਾ ਕੀਤਾ ਗਿਆ ਅਤੇ ਨਿਯਮਾਂ ਬਾਰੇ ਦੱਸਿਆ ਗਿਆ। ਸਖਤ ਮੁਕਾਬਲੇ ਤੋਂ ਬਾਅਦ ਊਧਮ ਹਾਊਸ ਨੂੰ ਜੇਤੂ ਐਲਾਨਿਆ ਗਿਆ। ਪਿ੍ਰੰਸੀਪਲ ਪਿ੍ਰਅੰਕਾ ਮਹਿਤਾ ਨੇ ਕਿਹਾ ਕਿ ਜੇਕਰ ਗਣਿਤ ਦੀਆਂ ਗਤੀਵਿਧੀਆਂ ਅਤੇ ਖੇਡਾਂ ਨੂੰ ਸਾਡੇ ਪਾਠਕ੍ਰਮ ’ਚ ਸਾਮਲ ਕੀਤਾ ਜਾਵੇ ਤਾਂ ਗਣਿਤ ਸਿੱਖਣਾ ਆਸਾਨ ਅਤੇ ਆਨੰਦਦਾਇਕ ਬਣਾਇਆ ਜਾ ਸਕਦਾ ਹੈ। ਗਣਿਤ ਦੀ ਪ੍ਰਸਨਾਵਲੀ ਵਿਦਿਆਰਥੀਆਂ ਨੂੰ ਪ੍ਰੇਰਿਤ ਅਤੇ ਸੁਚੇਤ ਕਰਦੀ ਹੈ ਅਤੇ ਇੱਕ ਖੁੱਲੀ ਸੋਚ ਅਤੇ ਸਪਸਟਤਾ ਵਿਕਸਿਤ ਕਰਨ ’ਚ ਮੱਦਦ ਕਰਦੀ ਹੈ।
Leave a Comment
Your email address will not be published. Required fields are marked with *