ਦੀਵਾਲੀ ਪੂਜਾ ਮੌਕੇ ਡਾਇਰੈਕਟਰ ਮੈਡਮ ਬਰਿੰਦਰ ਪਾਲ ਸੇਖੋਂ ਵਿਸ਼ੇਸ਼ ਤੌਰ ’ਤੇ ਹਾਜਰ ਹੋਏ
ਜੈਤੋ/ਫਰੀਦਕੋਟ/ 01 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਸਿਲਵਰ ਓਕਸ ਸਕੂਲ ਵਿਖੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਮਹੱਤਵ ਤੋਂ ਜਾਣੂੰ ਕਰਵਾਉਣ ਲਈ ‘ਦੀਵਾਲੀ ਉਤਸਵ’ ਮਨਾਇਆ ਗਿਆ। ਦੀਵਾਲੀ ਦੀ ਮਹੱਤਤਾ ਬਾਰੇ ਦੱਸਦਿਆਂ ਅਧਿਆਪਕਾਂ ਨੇ ਕਿਹਾ ਕਿ ਇਹ ਤਿਉਹਾਰ ਅਧਿਆਤਮਿਕ ਤੌਰ ’ਤੇ ਹਨੇਰੇ ’ਤੇ ਚਾਨਣ ਦੀ ਜਿੱਤ, ਅਗਿਆਨਤਾ ‘ਤੇ ਗਿਆਨ, ਬੁਰਾਈ ‘ਤੇ ਚੰਗਿਆਈ ਅਤੇ ਨਿਰਾਸਾ ‘ਤੇ ਉਮੀਦ ਦਾ ਪ੍ਰਤੀਕ ਹੈ . ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੰਤਰ ਹਾਊਸ ‘ਰੰਗੋਲੀ ਮੁਕਾਬਲਾ’ ਕਰਵਾਇਆ ਗਿਆ। ਜਿਸ ਵਿੱਚ ਉਨ੍ਹਾਂ ਨੇ ਉਤਸਾਹ ਨਾਲ ਭਾਗ ਲਿਆ। ਰੰਗੋਲੀ ਦੀ ਖੂਬਸੂਰਤੀ ਦੇਖਣ ਯੋਗ ਸੀ। ਰੰਗੋਲੀ ਦੇ ਡਿਜਾਈਨ ਸਾਨਦਾਰ, ਆਕਰਸਕ ਅਤੇ ਆਕਰਸਕ ਸਨ। ਅਜਿਹੇ ਮੁਕਾਬਲੇ ਬੱਚਿਆਂ ਵਿੱਚ ਰਚਨਾਤਮਕਤਾ ਨੂੰ ਉਤਸਾਹਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਰਵਾਇਤੀ ਡਿਜਾਈਨ ਅਤੇ ਪ੍ਰਤੀਕਾਂ ਬਾਰੇ ਸਿਖਾਉਂਦੇ ਹਨ। ਪਿ੍ਰੰਸੀਪਲ ਸ੍ਰੀਮਤੀ ਪਿ੍ਰਅੰਕਾ ਮਹਿਤਾ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਹਰ ਤਿਉਹਾਰ ਇਸੇ ਉਤਸਾਹ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਵਾਤਾਵਰਣ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰਹਿ ਕੇ ਸੁਰੱਖਿਅਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਪਵਿੱਤਰ ਤਿਉਹਾਰ ਮੌਕੇ ਸਕੂਲ ਦੇ ਵਿਹੜੇ ਵਿੱਚ ਦੀਵਾਲੀ ਪੂਜਾ ਦਾ ਆਯੋਜਨ ਕੀਤਾ ਗਿਆ। ਦੀਵਾਲੀ ਪੂਜਾ ਮੌਕੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ ਦੇ ਡਾਇਰੈਕਟਰ ਸ਼੍ਰੀਮਤੀ ਬਰਿੰਦਰ ਪਾਲ ਸੇਖੋਂ ਵਿਸ਼ੇਸ਼ ਤੌਰ ’ਤੇ ਹਾਜਰ ਹੋਏ। ਸਕੂਲ ਦੇ ਸਮੂਹ ਮੈਂਬਰਾਂ ਨੇ ਭਗਵਾਨ ਗਣੇਸ ਜੀ ਅਤੇ ਲਕਸ਼ਮੀ ਮਾਤਾ ਦੀ ਪੂਜਾ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਅੰਤ ’ਚ ਸ਼੍ਰੀਮਤੀ ਬਰਿੰਦਰ ਪਾਲ ਸੇਖੋਂ ਨੇ ਸਮੂਹ ਅਧਿਆਪਕਾਂ ਅਤੇ ਸਮੂਹ ਸਕੂਲ ਸਟਾਫ ਨੂੰ ਪ੍ਰਸੰਸਾ ਦੇ ਚਿੰਨ੍ਹ ਵਜੋਂ ਤੋਹਫੇ ਦਿੱਤੇ ਅਤੇ ਦੀਵਾਲੀ ਦੀਆਂ ਸੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਭ ਦੇ ਘਰ ਖੁਸੀਆਂ, ਖੇੜੇ ਅਤੇ ਖੁਸਹਾਲੀ ਆਵੇ। ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਹਰੀ, ਸਾਫ-ਸੁਥਰੀ ਅਤੇ ਸਾਂਤੀਪੂਰਨ ਦੀਵਾਲੀ ਮਨਾਉਣ ਦਾ ਸੰਦੇਸ ਦਿੱਤਾ ਗਿਆ।