ਕੋਟਕਪੂਰਾ, 26 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੇਵਾਮੁਕਤ ਕਾਰਜ ਸਾਧਕ ਅਫਸਰ ਤੇ ਲਾਇਨ ਕਲੱਬ ਕੋਟਕਪੂਰਾ ਵਿਸ਼ਵਾਸ਼ ਦੇ ਪ੍ਰਧਾਨ ਰਛਪਾਲ ਸਿੰਘ ਭੁੱਲਰ ਅੰਮ੍ਰਿਤਸਰ-ਸਿੰਗਾਪੁਰ-ਪਰਥ ਸਿੰਗਾਪੁਰ ਦੀ ਏਅਰ ਲਾਇਨ ਸਕੂਟ ਰਾਹੀਂ ਜਾ ਰਿਹਾ ਸੀ ਪਰ ਇਸ ਏਅਰ ਲਾਇਨ ਦੀ ਟੀ.ਆਰ. 8 ਫਲਾਇਟ, ਜੋ ਅੱਜ ਸਵੇਰੇ ਟਰਮੀਨਲ ਇੱਕ ਤੋਂ ਗੇਟ ਨੰਬਰ ਡੀ-47 ਤੋਂ ਜਾਣੀ ਸੀ ਪਰ ਕੁਝ ਸਮੇਂ ਬਾਅਦ ਇਸ ਦਾ ਸਮਾਂ ਸੀ-15 ਗੇਟ ਤੋਂ ਕਰ ਦਿੱਤਾ ਗਿਆ। ਫਿਰ ਇਹ ਸਮਾਂ ਇਸੇ ਗੇਟ ਤੋਂ 14.25 ਕਰ ਦਿੱਤਾ ਗਿਆ। ਹੁਣ ਫਿਰ ਇਸ ਫਲਾਇਟ ਦਾ ਗੇਟ ਨੰਬਰ ਡੀ-36 ਸਮਾਂ 15.00 ਕਰ ਦਿੱਤਾ ਗਿਆ ਹੈ। ਇਹ ਏਅਰਪੋਰਟ ਬਹੁਤ ਵੱਡਾ ਹੈ ਤੇ ਤਬਦੀਲੀ ਵਾਲੇ ਗੇਟਾਂ ਦਾ ਫਾਸਲਾ ਇੱਕ-ਡੇਢ ਕਿਲੋਮੀਟਰ ਬਣਦਾ ਹੈ। ਇਸੇ ਤਰਾਂ ਵਾਰ-ਵਾਰ ਤਬਦੀਲੀ ਹੋਣ ਕਾਰਨ ਬਜ਼ੁਰਗਾਂ ਨੂੰ ਖਾਸ ਤੌਰ ’ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਛਪਾਲ ਸਿੰਘ ਭੁੱਲਰ ਮੁਤਾਬਿਕ ਜੇਕਰ ਅਜਿਹੇ ਵਿਕਸਤ ਮੁਲਕ ਵਿੱਚ ਹਵਾਈ ਸਫਰ ਕਰਨ ਵਾਲਿਆਂ ਦਾ ਇਹ ਹਾਲ ਹੋ ਰਿਹਾ ਹੈ ਤਾਂ ਅਣਵਿਕਸਤ ਮੁਲਕਾਂ ਦਾ ਕੀ ਹਾਲ ਹੋਵੇਗਾ?