ਦਿਨ ਚੜ੍ਹਿਆ ਵਿਸਾਖ ਦਾ,
ਤੈਨੂੰ ਸੁੱਤੇ ਨੂੰ ਜਗਾਵੇ,
ਉੱਠ ਜਾਗ ਵੇ ਸਿੱਖਾ,
ਤੇਰਾ ਗੁਰੂ ਤੈਨੂੰ ਬੁਲਾਵੇ,
ਕਿਸ ਰਾਹੇ ਤੂੰ ਤੁਰ ਪਿਆ,
ਤੈਨੂੰ ਭੁੱਲ ਗਏ ਪੰਜ ਪਿਆਰੇ,
ਸਿੱਖਾ ਆਈ ਵਿਸਾਖੀ ਵੇ,
ਤੇਰੀ ਹੋਂਦ ਨੂੰ ਯਾਦ ਕਰਾਵੇ।
ਦਸਮ ਪਿਤਾ ਨੇ ਅਮ੍ਰਿਤ ਛਕਾਇਆ,
1699 ਦੀ ਵਿਸਾਖੀ ਨੂੰ,
ਸੋਹਣਾ ਖਾਲਸਾ ਪੰਥ ਸਜਾਇਆ,
ਪੰਜ ਕਕਾਰ ਸ਼ਿੰਗਾਰ ਬਣਾਏ,
ਕੇਸ ਰਖਵਾ ਕੇ ਸਿੱਖਾਂ ਦੇ,
ਸੋਹਣੇ ਸੱਚੇ ਸਿੰਘ ਸਜਾਏ,
ਸਿੱਖਾ ਆਈ ਵਿਸਾਖੀ ਵੇ,
ਤੇਰੀ ਹੋਂਦ ਨੂੰ ਯਾਦ ਕਰਾਵੇ।
ਨਾ ਕੋਈ ਬੈਰੀ ਨਾ ਹੀ ਬੇਗਾਨਾ,
ਇਹ ਗੱਲ ਹੋਰਨਾ ਨੂੰ ਸਮਝਾਵੇ,
ਲੱਗ ਜਾ ਤੂੰ ਵੀ ਗੁਰਾਂ ਦੇ ਚਰਨੀ,
ਕਰ ਲੈ ਜਨਮ ਸੁਹੇਲਾ,
ਉੱਚ ਨੀਚ ਦਾ ਭੇਦ ਮਿਟ ਜਾਵੇ,
ਜੋ ਕੋਈ ਖੰਡਾ ਪਾਹੁਲ ਪੀ ਆਵੇ,
ਸਿੱਖਾ ਆਈ ਵਿਸਾਖੀ ਵੇ,
ਤੇਰੀ ਹੋਂਦ ਨੂੰ ਯਾਦ ਕਰਾਵੇ।
ਬੁਲਾਈ ਫਤਹਿ ਕੇਸਰੀ ਝੰਡੇ ਦੀ,
ਪੀਆ ਕੇ ਪਾਹੁਲ ਖੰਡੇ ਦੀ,
ਸਤਿਗੁਰਾਂ ਚਿੜੀਆਂ ਤੋਂ ਬਾਜ ਹਰਾਏ,
ਜੰਗਲਾਂ ਵਿੱਚ ਲੁਕਦੇ ਫਿਰਦੇ ਸੀ,
ਸਤਿਗੁਰਾਂ ਖੁੱਲੇ ਅਖਾੜੇ ਚ,
ਦਹਾੜਨ ਯੋਗ ਬਣਾਏ,
ਸਿੱਖਾ ਆਈ ਵਿਸਾਖੀ ਵੇ,
ਤੇਰੀ ਹੋਂਦ ਨੂੰ ਯਾਦ ਕਰਾਵੇ।
ਅਸੀਂ ਰੁਲਦੀਆਂ ਫਿਰਦੀਆਂ ਸੀ,
ਸ਼ੇਰਾਂ ਵਾਂਗ ਹੌਸਲੇ ਪਾਏ,
ਸਾਡੀ ਹੋਂਦ ਤੇ ਰੱਖਿਆ ਲਈ,
ਸਤਿਗੁਰਾਂ ਮਾਤਾ ਸਾਹਿਬ ਕੌਰ ਤੋਂ,
ਅੰਮ੍ਰਿਤ ਦੇ ਬਾਟੇ ਵਿੱਚ ਪਤਾਸੇ ਪੁਆਏ,
ਸਿੰਘਾ ਸੰਘ ਸਿੰਘਣੀਆਂ ਦੇ ਰੁਤਬੇ ਵਧਾਏ,
ਸਿੱਖਾ ਆਈ ਵਿਸਾਖੀ ਵੇ,
ਤੇਰੀ ਹੋਂਦ ਨੂੰ ਯਾਦ ਕਰਾਵੇ।
ਸਰਬਜੀਤ ਸਿੰਘ ਜਰਮਨੀ