ਇੱਕ ਸੂਫੀ ਫਕੀਰ ਜੋ ਪਰਮਾਤਮਾ ਦੇ ਸੱਚੇ ਰਸਤੇ ਉੱਤੇ ਸੀ ਨੇ ਸੁਲਤਾਨ ਮਹਿਮੂਦ ਨੂੰ ਸੁਪਨੇਂ ਵਿਚ ਵੇਖਿਆ ਤੇ ਉਸ ਨੂੰ ਕਿਹਾ ਹੇ
ਦਾਨਵੀਰ ਰਾਜੇ ਕਾਲ ਤੋਂ ਪਾਰ ਦੀ ਦੁਨੀਆਂ ਅਨੰਤ ਕਾਲ ਕਿਵੇਂ ਹੋ। ਸੁਲਤਾਨ ਨੇ ਉਤਰ ਦਿੱਤਾ ਜੇ ਤੂੰ ਚਾਹੁੰਦਾ ਹੈ ਤਾਂ ਮੇਰਾ ਸਰੀਰ ਵੱਢ ਸੁੱਟ ਪਰ ਮੇਰੀ ਆਤਮਾ ਨੂੰ ਛੱਡ ਦੇ। ਕੁਝ ਨਾ ਕਹਿ ਤੇ ਚਲਾ ਜਾ। ਏਥੇ ਕੋਈ ਨਹੀ ਪੁੱਛਦਾ ਦੁਨਿਆਵੀ ਰਾਜਸੀ ਸੰਤਾ ਨੂੰ।
ਮੇਰੀਆਂ ਤਾਕਤਾਂ ਹੰਕਾਰ ਤੇ ਸਵੈਮਾਣ ਦਾ ਪ੍ਰਗਟਾਵਾ ਸਨ।
ਦੰਭੀ ਤੇ ਅਸੁੱਧ। ਕੀ ਸੱਤਾ ਇੱਕ ਮੁੱਠੀ ਜਿੰਨਾਂ ਵੀ ਵੀ ਉੱਚਾ ਚੁੱਕ ਸਕਦੀ ਹੈ।
ਬ੍ਰਹਿਮੰਡਾ ਦੇ ਮਾਲਕ ਅਕਾਲ ਪੁਰਖ ਨਾਲ ਜੁੜੀਆਂ ਨੇ ਸਭ ਤਰ੍ਹਾਂ ਦੀਆਂ ਆਜ਼ਾਦੀਆਂ। ਹੁਣ ਜਦੋਂ ਕਿ ਮੈਂ ਜਾਣੂ ਹੋ ਗਿਆ ਹਾਂ ਆਪਣੀਆਂ ਕਮਜ਼ੋਰੀਆਂ ਤੇ ਲਾਚਾਰੀਆ ਤੋਂ ਮੈਂ ਸ਼ਰਮਿੰਦਾ ਹਾਂ।ਆਪਣੀ ਸੱਤਾ ਤੋਂ। ਤੇ ਜੇ ਤੂੰ ਮੈਨੂੰ ਕੋਈ ਲਕਬ ਦੇਣਾ ਚਾਹੁੰਦਾ ਹੋ ਤਾਂ ਕਹਿ ਮੈਨੂੰ ਇਕ ਪੀੜਿਤ।
ਸ਼ਹਿਨਸ਼ਾਹਾ ਦਾ ਸ਼ਹਿਨਸਾਹ
ਅਕਾਲ ਪੁਰਖ ਕੁਦਰਤਾ ਦਾ ਮਾਲਕ ਹੈ।
ਇਸ ਲਈ ਮੈਨੂੰ ਰਾਜਾ ਨਾ ਕਹਿ। ਸਭ ਸਾਮਰਾਜ ਉਸ ਨਾਲ ਸਬੰਧਤ ਹਨ। ਮੈ ਹੁਣ ਧਰਤੀ ਤੇ ਇਕ ਕਲਿਆਣ ਕਾਰੀ ਕਰਨੋਂ ਹਨ। ਕਿਸੇ ਇਕ ਵਿਚ ਮੈਨੂੰ ਸੁੱਟ ਦੇ ਬਜਾਇ ਇਸ ਦੇ ਕਿ ਮੈਂ ਪਦਾਰਥ ਇਕੱਤਰ ਕਰਦਾ ਰਹਾਂ। ਮਹਿਮੂਦ ਨੁੰ ਗੁਲਾਮ ਕਹੋ ਸਚੀ ਸਰਕਾਰ ਦਾ। ਉਹ ਕੁਝ ਵੀ ਕਰੇ ਆਪਣੇ ਗੁਲਾਮ ਨਾਲ।
ਮੇਰਾ ਪਿਆਰ ਦਿਓ ਮੇਰੇ ਪੁੱਤਰ ਮੌਜੂਦ ਨੂੰ ਤੇ ਉਹਨੂੰ ਕਿਹੋ ਆਪਣੇ ਪਿਤਾ ਦੀ ਅਵਸਥਾ ਤੋਂ ਸਿਖਿਆ ਲੈ ਜੋ ਤੂੰ ਕੁਝ ਸਮਝ ਸਕਦਾ ਹੈ। ਰੱਬ ਕਰੇ ਮੁਰਝਾ ਜਾਣ ਹੁਮਾ ਦੇ ਖੰਭ ਜਿਹਨਾਂ ਦੇ ਪਰਛਾਵੇਂ ਨੇ ਮੈਨੂੰ ਇਹ ਦਿਨ ਦਿਖਾਏ।

ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18