ਕੋਟਕਪੂਰਾ, 2 ਜੂਨ ( ਵਰਲਡ ਪੰਜਾਬੀ ਟਾਈਮਜ਼ )
ਬੀਤੇ ਦਿਨੀ ਗੌਤਮ ਬੁੱਧ ਐਜੂਕੇਸ਼ਨਲ ਐਂਡ ਚੈਰੀਟੇਬਲ ਵੈਲਫੇਅਰ ਸੁਸਾਇਟੀ ਅਤੇ ਅਖਿਲ ਭਾਰਤੀ ਮਹਾਂਸਭਾ ਦੀ ਮੀਟਿੰਗ ਗੌਤਮ ਬੋਧ ਐਜੂਕੇਸ਼ਨਲ ਐਂਡ ਚੈਰੀਟੇਬਲ ਵੈਲਫੇਅਰ ਸੁਸਾਇਟੀ ਦੇ ਦਫਤਰ ਫਰੀਦਕੋਟ ਵਿਖੇ ਪ੍ਰਧਾਨ ਪਰਮਪਾਲ ਸ਼ਾਕਿਆ ਦੀ ਅਗਵਾਈ ਹੋਈ, ਜਿਸ ਵਿੱਚ ਦੋਨਾਂ ਸੁਸਾਇਟੀਆਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਵੱਖ ਵੱਖ ਆਗੂਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਪਰਮਪਾਲ ਸਿੰਘ ਅਤੇ ਉਪ ਪ੍ਰਧਾਨ ਆਸਾਰਾਮ ਨੇ ਸਮਾਜ ਦੇ ਬੱਚਿਆਂ ਦੀ ਪੜ੍ਹਾਈ ਅਤੇ ਨਸ਼ਿਆਂ ਤੋਂ ਰਹਿਤ ਜੀਵਨ ਬਤੀਤ ਕਰਨ ਦੇ ਸਬੰਧ ਵਿੱਚ ਆਪਣੇ ਵਿਚਾਰ ਰੱਖੇ। ਉਹਨਾਂ ਦੱਸਿਆ ਕਿ ਦੋਨਾਂ ਸੁਸਾਇਟੀਆਂ ਵੱਲੋਂ ਇਹ ਕੀਤੀ ਗਈ ਮੀਟਿੰਗ ਸਮਾਜ ਨੂੰ ਸੇਧ ਦੇਣ ਦਾ ਕੰਮ ਕਰੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਦੋਨੋਂ ਸੁਸਾਇਟੀਆਂ ਦੇ ਮੈਂਬਰ ਨੇਤਰਪਾਲ, ਪ੍ਰਦੀਪ ਸਿੰਘ, ਹੇਮ ਸਿੰਘ, ਗੁਰਿੰਦਰ ਸਿੰਘ, ਗਿਆਨ ਸਿੰਘ, ਛਤਰਪਾਲ ਸਿੰਘ, ਵਰਿੰਦਰ ਸਿੰਘ, ਸ਼ਿਆਮਵੀਰ ਸਿੰਘ ਅਤੇ ਬੁੱਧ ਭਿੱਖੂ ਆਦਿ ਵੀ ਹਾਜ਼ਰ ਸਨ।