ਬਰਨਾਲਾ 15 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਸੁਹਿਰਦ ਯਾਦਗਾਰੀ ਲਾਇਬਰੇਰੀ ਕੱਟੂ ਵਿਖੇ ਡਾਕਟਰ ਤੇਜਾ ਸਿੰਘ ਤਿਲਕ ਦੀ ਪ੍ਰਧਾਨਗੀ ਹੇਠ ਬਰਜਿੰਦਰ ਪਾਲ ਸਿੰਘ ਧਨੌਲਾ ਉੱਪ ਜਿਲ੍ਹਾ ਸਿੱਖਿਆ ਅਫਸਰ (ਸਸ) ਬਰਨਾਲਾ ਦੀ ਚੌਥੀ ਪੁਸਤਿਕ ਆਉ ਸਕੂਲੀ ਬੱਚਿਆਂ ਨਾਲ ਗੱਲਾਂ ਕਰੀਏ ਦਾ ਆਗਾਜ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਡਾਕਟਰ ਤੇਜਾ ਸਿੰਘ ਤਿਲਕ ,ਰਣਧੀਰ ਸਿੰਘ ਰਿਟਾਇਰਡ ਮੁੱਖ ਅਧਿਆਪਕ, ਹਰਦੇਵ ਸਿੰਘ ਰਿਟਾਇਰਡ ਫਲਾਇੰਗ ਅਫਸਰ ਰਘਬੀਰ ਸਿੰਘ ਰਿਟਾਇਰਡ ਲੈਕਚਰਾਰ ਜਗਤਾਰ ਸਿੰਘ ਕੱਟੂ ਸਸੋਭਤ ਸਨ।ਇਹ ਪੁਸਤਿਕ ਸ. ਪ੍ਰਿਤਪਾਲ ਸਿੰਘ ਰਿਟਾਇਰਡ ਟਰਾਸਪੋਰਟ ਮੈਨੇਜਰ ਬਠਿੰਡਾ, ਸ ਗੁਰਪੰਚ ਪਾਲ ਸਿੰਘ ਤੱਗੜ ਕੈਨੇਡੀਅਨ, ਸ ਹਰਮੇਲ ਸਿੰਘ ਸੀਨੀਅਰ ਮੈਨੇਜਰ ਬੈਕ ,ਸੁਖਮਿੰਦਰ ਸਿੰਘ ਰਿਟਾਇਰਡ ਲੈਕਚਰਾਰ ਦੀ ਸਰਪ੍ਰਸਤੀ ਹੇਠ ਲੋਕ ਅਰਪਣ ਕੀਤੀ ਗਈ।ਸ. ਰਣਧੀਰ ਸਿੰਘ ਨੇ ਪ੍ਰੋਗਰਾਮ ਦੀ ਸੁਰੂਆਤ ਕਰਦਿਆ ਇਹ ਖੁਸੀ ਜਾਹਿਰ ਕੀਤੀ ਕਿ ਹਰ ਵਰਗ ਦੇ ਲੋਕਾਂ ਨੂੰ ਸਾਹਿਤ ਨਾਲ ਜੁੜ੍ਹ ਜੀਵਨ ਵਿੱਚ ਵਧੀਆ ਸੇਧ ਲੈਣੀ ਚਾਹੀਦੀ ਹੈ।ਸ.ਰਘਬੀਰ ਸਿੰਘ ਨੇ ਸਾਹਿਤਕ ਬੋਲੀਆ ਰਾਹੀ ਸਾਰਿਆ ਪਾਠਕਾ ਨੂੰ ਸਭਿਆਚਾਰ ਨਾਲ ਜੁੜ੍ਹਨ ਲਈ ਉਤਸਾਹਿਤ ਕੀਤਾ।ਮਾਸਟਰ ਸ: ਜਗਤਾਰ ਸਿੰਘ ਸੰਘੇੜਾ ਨੇ ਸਾਹਿਤ ਵਿੱਚ ਵਿਗਿਆਨਿਕ ਸੋਚ ਦਾ ਆਉਣਾ ਜਰੂਰੀ ਦੱਸਿਆ। ਸ.ਬਲਵਿੰਦਰ ਸਿੰਘ ਰਿਟਾਇਰਡ ਐਸ.ਡੀ.ੳ. ਨੇ ਕਿਹਾ ਕਿ ਪਿੰਡਾ ਦਾ ਵਿਦਿਆਰਥੀ ਸਾਹਿਤ ਅਤੇ ਸਖਤ ਮਿਹਨਤ ਨਾਲ ਜੁੜ੍ਹ ਉੱਚੀਆ ਪਦਵੀਆ ਸਰ ਕਰ ਸਕਦੇ ਹਨ। ਸ.ਜਗਤਾਰ ਸਿੰਘ ਕੱਟੂ ਨੇ ਕਿਹਾ ਕਿ ਸਾਹਿਤ ਵਿੱਚ ਵਿਰਾਸਿਤ ਨੂੰ ਉਤਸਾਹਿਤ ਕਰਨ ਦੇ ਨਾਲ ਨਾਲ ਵਿਗਿਆਨਿਕ ਵਿਚਾਰਾ ਦੇ ਧਾਰਨੀ ਹੋਣਾ ਅੱਜ ਦੇ ਸਮੇ ਦੀ ਲੋੜ੍ਹ ਹੈ। ਸ. ਬਲਰਾਜ ਸਿੰਘ ਬਡਬਰ ਨੇ ਕਿਹਾ ਕਿ ਕਿ ਸਮਾਜ ਨੂੰ ਬੁੱਧੀਜੀਵੀ ਪੜ੍ਹਨ ਬੋਲਣ ਅਤੇ ਕਾਰਜ ਕਰਨ ਵਾਲੇ ਹੀ ਚਾਹੀਦੇ ਹਨ। ਡਾਕਟਰ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਸਾਹਿਤਕਾਰ ਸਮਾਜ ਦਾ ਚਾਨਣ ਮੁਨਾਰਾ ਹੁੰਦੇ ਹਨ ਇਹਨਾ ਨੂੰ ਸਮਾਜ ਵਿੱਚ ਅਗਿਆਨਤਾ ਨੂੰ ਦੂਰ ਕਰਨ ਲਈ ਯਤਨ ਜਾਰੀ ਰੱਖਣੇ ਚਾਹੀਦੇ ਹਨ।ਇਸ ਸਮੇ ਸ.ਭੁਪਿੰਦਰ ਸਿੰਘ ਸਿੱਧੂ ਰਿਟਾਇਰਡ ਜੇ.ਈ.ਬਿਜਲੀ ਬੋਰਡ ਸ੍ਰੀ ਕੁਲਭੂਸਨ ਮੈਨਨ ਬਰਨਾਲਾ ,ਮਾਸਟਰ ਪਰਮਜੀਤ ਸਿੰਘ ਮਾਸਟਰ ਰਾਜਾ ਸਿੰਘ ਅੰਤਰਜੀਤ ਭੱਠਲ,ਸੁਖਮਿੰਦਰ ਸਿੰਘ ਕੱਟੂ ਸੁਖਵਿੰਦਰ ਸਿੰਘ ਬਾਲੀਆ ਬਲਦੇਵ ਸਿੰਘ ਗੋਗੀ ਕੱਟੂ ਸ. ਜੋਬਨਜੀਤ ਸਿੰਘ ਬਰਨ ਧਨੌਲਾ,ਸੁਖਦੇਵ ਸਿੰਘ ਰਣਜੀਤ ਸਿੰਘ ਬਲਜਿੰਦਰ ਸਿੰਘ ਧੰਨਾ ਸਿੰਘ ਬਿਲੂ ਸਿੰਘ ਗਗਨਦੀਪ ਸਿੰਘ ਸੱਜਣ ਸਿੰਘ ਬਲਤੇਜ ਸਿੰਘ ਗੁਰਦੀਪ ਸਿੰਘ ਆਦਿ ਵੱਡੀ ਗਿਣਤੀ ਵਿੱਚ ਲਾਇਬਰੇਰੀ ਦੇ ਅਹੁਦੇਦਾਰ ਪੇਡੂ ਲੋਕ ਸਾਹਿਤਕਾਰ ਲੇਖਕ ਲਾਇਬਰੇਰੀ ਦੇ ਹਾਲ ਵਿੱਚ ਹਾਜਿਰ ਸਨ। ਸਾਹਿਤਕ ਵਿਚਾਰਾ ਵੀ ਕੀਤੀਆ ਗਈਆ। ਇਸ ਤਰਾ ਇਹ ਪ੍ਰਭਾਵਸਾਲੀ ਸਮਾਗਮ ਹਰ ਇੱਕ ਨੂੰ ਲਿਖਣ ਲਈ ਪ੍ਰੇਰਿਤ ਕਰਦਾ ਹੋਇਆ ਸਫਲਤਾਪੂਰਵਕ ਸਮਾਪਤ ਹੋਇਆ।ਲੇਖਕਾ,ਸਹਿਯੋਗੀਆ ਦਾ ਲੋਈਆ,ਮੋਮੈਟੋ ਅਤੇ ਸਰੋਪਿਆ ਨਾਲ ਸਨਮਾਨ ਕੀਤਾ ਗਿਆ।ਅੰਤ ਵਿੱਚ ਪੁਸਤਿਕ ਦੇ ਲੇਖਕ ਉੱਘੇ ਸਿੱਖਿਆ ਸਾਸਤਰੀ ,ਸਮਾਜ ਸੇਵੀ ,ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਮਰਪਿਤ ਅਤੇ ਵਿਦਵਾਨ ਸ. ਬਰਜਿੰਦਰ ਪਾਲ ਸਿੰਘ ਨੈਸਨਲ ਅਵਾਰਡੀ ਵੱਲੋ ਸਾਰਿਆ ਦਾ ਦਿਲੋ ਧੰਨਵਾਦ ਕੀਤਾ ਗਿਆ।