ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਪ੍ਰਾਈਮਰੀ ਸਕੂਲ ਸੈਂਟਰ ਸਰਾਵਾਂ ਵਿਖੇ ਪ੍ਰਾਇਮਰੀ ਖੇਡਾਂ ਦੀ ਸ਼ੁਰੂਆਤ ਸੈਂਟਰ ਹੈਡ ਟੀਚਰ ਲਖਵਿੰਦਰ ਸਿੰਘ ਦੀ ਰਹਿਨੁਮਾਈ ਥੱਲੇ ਅਥਲੈਟਿਕਸ ਦੇ ਇਵੈਂਟ ਕਰਵਾ ਕੇ ਕੀਤੀ ਗਈ। ਇਸ ਦੌਰਾਨ ਸਕੱਤਰ ਪ੍ਰੀਤ ਭਗਵਾਨ ਸਿੰਘ ਨੇ ਦੱਸਿਆ ਕਿ ਅੱਜ ਮੁੰਡਿਆਂ ਅਤੇ ਕੁੜੀਆਂ ਦੀਆਂ 100 ਮੀਟਰ 200 ਮੀਟਰ 400 ਮੀਟਰ 600 ਮੀਟਰ ਅਤੇ ਰਿਲੇਅ ਦੌੜਾਂ ਕਰਵਾਈਆਂ ਗਈਆਂ, ਜਿਸ ਵਿੱਚ 100 ਮੀਟਰ ਮੁੰਡੇ ਜਗਜੀਤ ਸਿੰਘ ਗੁਰੂਸਰ 1 ਅਤੇ ਮਨਦੀਪ ਸਿੰਘ ਬਹਿਬਲ ਕਲਾਂ 2, 100 ਮੀਟਰ ਕੁੜੀਆਂ ਨਵਜੋਤ ਕੌਰ ਸਰਾਵਾਂ 1 ਅਤੇ ਹਰਜੋਤ ਕੌਰ ਸਰਾਵਾਂ 2, 200 ਮੀਟਰ ਮੁੰਡੇ ਸ਼ੁਭਦੀਪ ਸਿੰਘ ਗੁਰੂਸਰ 1 ਅਤੇ ਗੁਰਸੇਵਕ ਸਿੰਘ ਗੁਰੂਸਰ 2, 200 ਮੀਟਰ ਕੁੜੀਆਂ ਖੁਸ਼ਰੀਤ ਕੌਰ ਬਹਿਬਲ ਕਲਾਂ 1 ਅਤੇ ਸੁਖਮਨਜੋਤ ਕੌਰ ਚੱਕ ਭਾਗ ਸਿੰਘ ਵਾਲਾ 2, 400 ਮੀਟਰ ਮੁੰਡੇ ਹਰਸਮੀਤ ਸਿੰਘ ਸਰਾਵਾਂ 1 ਅਤੇ ਕਿ੍ਰਸ਼ਨ ਸਿੰਘ ਗੁਰੂਸਰ 2, 400 ਮੀਟਰ ਕੁੜੀਆਂ ਸ਼ਹਿਨਾਜ ਕੌਰ ਸਰਾਵਾਂ 1 ਅਤੇ ਨਵਜੋਤ ਕੌਰ ਸਰਾਵਾਂ 2, 600 ਮੀਟਰ ਮੁੰਡੇ ਸੁਖਕਿਰਨ ਸਿੰਘ ਚੱਕ ਭਾਗ ਸਿੰਘ ਵਾਲਾ 1, 600 ਮੀਟਰ ਕੁੜੀਆਂ ਜੈਸਮੀਨ ਕੌਰ ਚੱਕ ਭਾਗ ਸਿੰਘ ਵਾਲਾ 1 ਅਤੇ ਰੀਤ ਕੌਰ ਚੱਕ ਭਾਗ ਸਿੰਘ ਵਾਲਾ 2, ਰਿਲੇਅ ਰੇਸ ਮੁੰਡੇ ਬਹਿਬਲ ਕਲਾਂ 1 ਅਤੇ ਗੁਰੂਸਰ 2, ਰਿਲੇਅ ਰੇਸ ਕੁੜੀਆਂ ਗੁਰੂਸਰ 1 ਅਤੇ ਬਹਿਬਲ ਕਲਾਂ 2, ਅੱਜ ਦੇ ਈਵੈਂਟ ਦੀ ਸਮਾਪਤੀ ਤੋਂ ਬਾਅਦ ਇਨਾਮ ਵੰਡ ਸਮਰੋਹ ਦੌਰਾਨ ਪਹਿਲੇ ਦੂਜੇ ਅਤੇ ਤੀਜੇ ਨੰਬਰ ’ਤੇ ਆਏ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਅੱਜ ਦੀਆਂ ਖੇਡਾਂ ਦੌਰਾਨ ਹੈਡ ਟੀਚਰ ਰਾਮਦਾਸ, ਹੈੱਡ ਟੀਚਰ ਗੁਰਵਿੰਦਰ ਕੌਰ, ਰਾਜ ਰਾਣੀ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਅਮਨਪ੍ਰੀਤ ਸਿੰਘ, ਗੁਰਿੰਦਰਪਾਲ ਕੌਰ, ਸਰਬਜੀਤ ਕੌਰ, ਗੁਰਮੀਤ ਕੌਰ, ਮੋਨਿਕਾ ਰਾਣੀ, ਸੁਖਜਿੰਦਰ ਸਿੰਘ, ਕੁਲਵੰਤ ਸਿੰਘ ਸਤਵੀਰ ਕੌਰ, ਰਵੀ ਸ਼ੇਰ ਸਿੰਘ, ਤਲਵਿੰਦਰ ਸਿੰਘ, ਮੰਜੂ ਬਾਲਾ ਅਤੇ ਮੈਡਮ ਤਜਿੰਦਰ ਕੌਰ ਦੇ ਸਹਿਯੋਗ ਸਦਕਾ ਅੱਜ ਦੀਆਂ ਖੇਡਾਂ ਨੂੰ ਨੇਪਰੇ ਚਾੜਿਆ ਗਿਆ।