ਸੰਗਤ ਮੰਡੀ 9 ਜੂਨ ( ਗੁਰਪ੍ਰੀਤ ਚਹਿਲ /ਵਰਲਡ ਪੰਜਾਬੀ ਟਾਈਮਜ਼)
ਸੰਗਤ ਮੰਡੀ ਅਧੀਨ ਪੈਂਦੇ ਪਿੰਡ ਨੰਦਗੜ੍ਹ ਦੇ ਬੱਸ ਅੱਡੇ ਤੇ ਸਥਿਤ ਲੱਕੜਾਂ ਦੇ ਆਰੇ ਤੇ ਸ਼ਹੀਦਾਂ ਦੇ ਸਰਤਾਜ ਅਤੇ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਬਾਜਕ ਦੀਆਂ ਢਾਣੀਆਂ ਦੀ ਸਾਧ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਠੰਡੇ ਮਿੱਠੇ ਜਲ ਦੀ ਛਬੀਲ ਲਗਾ ਕੇ ਰਾਹਗੀਰਾਂ ਨੂੰ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਜਲ ਛਕਾਇਆ ਗਿਆ ਇਸ ਸਮੇਂ ਸੇਵਾਦਾਰ ਪ੍ਰਧਾਨ ਚਮਕੌਰ ਸਿੰਘ ਰੇਸ਼ਮ ਸਿੰਘ ਸੁਰਜੀਤ ਸਿੰਘ ਸਹਿਜ ਸਿੰਘ ਬਰਾੜ ਸੰਦੀਪ ਸਿੰਘ ਨਿਰਮਲ ਸਿੰਘ ਅੰਗਰੇਜ ਸਿੰਘ ਬੁੱਧ ਸਿੰਘ ਰਵੀ ਸਿੰਘ ਮਹਿਮਾ ਸਿੰਘ ਜਗਸੀਰ ਸਿੰਘ ਗੁਰਸੇਵਕ ਸਿੰਘ ਅਤੇ ਬੀਬੀਆਂ ਭੈਣਾਂ ਨੇ ਵੀ ਸੇਵਾ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਵਰਤਾਇਆ ਗਿਆ