ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ,
ਰਵਿਦਾਸੀਆ ਧਰਮ ਦਾ ਸਰੂਪ ਧਾਰ ਕੇ,
ਬਹੁਜਨ ਨੂੰ ਇੱਕ ਜੁੱਟ ਕਰਨ ਦੇ ਲਈ,
ਮਧੁਪ ਮਖੀਰੇ ਦਾ ਜੈਕਾਰਾ ਹੈ ਲਗਾ ਦਿੱਤਾ।।
ਬਹੁਜਨ ਸਮਾਜ ਦੇ ਨੌਜਵਾਨਾਂ ਨੂੰ,
ਕੌਮ ਦੇ ਬੱਬਰ ਸ਼ੇਰ ਹੈ ਬਣਾ ਦਿੱਤਾ,
ਖੁੱਦ ਦੇ ਸੀਨੇ ਉੱਤੇ ਖਾ ਗਏ ਗੋਲੀਆਂ,
ਅਤੇ ਆਪਣਾ ਆਖਰੀ ਸਾਹ ਵੀ,
ਆਪਣੀ ਕੌਮ ਦੇ ਲੇਖੇ ਲਗਾ ਦਿੱਤਾ।।
ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ,
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ,
ਪਵਿੱਤਰ ਬਾਣੀ ਦਾ ਇੱਕ ਅਮ੍ਰਿਤਬਾਣੀ ਗ੍ਰੰਥ,
ਰਵਿਦਾਸੀਆ ਕੌਮ ਦੀ ਝੋਲੀ ਵਿੱਚ ਪਾ,
ਬੇਗਮਪੁਰ ਸ਼ਹਿਰ ਦੇ ਰਾਹ ਹੈ ਦਿਖਾ ਦਿੱਤਾ।।
ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ,
ਹਰ ਇੱਕ ਧਰਮ ਦਾ ਸਤਿਕਾਰ ਕਰਨ ਦਾ,
ਅਤੇ ਸੱਚੀ ਸੁੱਚੀ ਮਾਨਵਤਾ ਦਾ ਪਾਠ,
ਰਵਿਦਾਸੀਆ ਕੌਮ ਨੂੰ ਹੈ ਪੜ੍ਹਾ ਦਿੱਤਾ।।
ਸੰਤ ਰਾਮਾਨੰਦ ਜੀ ਦੀ ਸ਼ਹਾਦਤ ਅੱਗੇ,
ਲੇਖਕ ਮਹਿੰਦਰ ਸੂਦ ਵਿਰਕਾਂ ਵਾਲੇ ਨੇ,
ਆਪਣੇ ਦੋਵੇਂ ਹੱਥ ਜੋੜ, ਸੀਸ ਝੁਕਾ ਕੇ,
ਪੂਰੀ ਸ਼ਰਧਾ ਨਾਲ ਕੋਟਨ ਕੋਟ ਪ੍ਰਣਾਮ ਕੀਤਾ।

ਲੇਖਕ- ਮਹਿੰਦਰ ਸੂਦ ਵਿਰਕ
ਜਲੰਧਰ
ਮੋਬ:- 98766-66381