*ਮੈਂ ਚੌਧਰ ਦੇ ਭੁੱਖਿਆਂ ਤੋਂ
ਇਨਕਲਾਬ ਦੀ ਆਸ ਨਹੀਂ ਰੱਖਦਾ,
ਕਿਉਂਕਿ ਉਹਨਾਂ ਵੇਚ ਦਿੱਤਾ ਹੈ
ਆਪਣਾ ਜ਼ਮੀਰ,
ਚੰਦ ਸਿੱਕਿਆਂ ਦੀ ਖਾਤਿਰ,
ਲਾਹਣਤ ਭੇਜਦਾ ਹਾਂ,
ਉਨ੍ਹਾਂ ਬਹਰੂਪੀਆਂ ਨੂੰ,
ਜੋ ਇਨਕਲਾਬ ਦੇ ਨਾਂ ਤੇ
ਆਪਣਾ ਤੋਰੀ ਫੁਲਕਾ ਚਲਾਉਂਦੇ ਨੇ,
ਉਹ ਆਪਣੇ ਦੋਗਲੇ ਕਿਰਦਾਰ ਨੂੰ
ਝੂਠ ਦੀ ਚਾਸ਼ਨੀ ਚ
ਲਬੇੜ ਕੇ ਲੰਮਾ ਸਮਾਂ
ਮਹਿਫੂਜ਼ ਨਹੀਂ ਰਹਿ ਸਕਣਗੇ,
ਕਿਉਂਕਿ ਇਨਕਲਾਬ ਤਾਂ
ਕਿਰਤੀ ਲੋਕਾਂ ਦੀ ਮੁਕਤੀ
ਦਾ ਮਾਰਗ ਹੈ,
ਤੇ ਇਕ ਨਾਂ ਇੱਕ ਦਿਨ
ਚੇਤਨ ਹੋਏ ਲੋਕ,
ਓਸ ਖ਼ਾਬ ਨੂੰ
ਨੇਪਰੇ ਚਾੜ੍ਹ ਹੀ ਲੈਣਗੇ,
ਉਹ ਪਛਾਣ ਕਰ ਲੈਣਗੇ,
ਹੌਲੀ-ਹੌਲੀ ਓਹਨਾਂ ਦੀਆਂ
ਲਹਿਰਾਂ ਨਾਲ ਗਦਾਰੀ
ਕਰਨ ਵਾਲਿਆਂ ਨੂੰ,,
ਨੰਗਾ ਕਰ ਦੇਣਗੇ
ਲੋਕਾਂ ਦੀ ਕਚਹਿਰੀ ਚ,
ਥੁੱਕ ਕੇ ਚੱਟਣ ਵਾਲਿਆਂ ਨੂੰ,
ਕਿਉਂਕਿ ਝੂਠ ਦੀਆਂ
ਮੋਟੀਆਂ ਪਰਤਾਂ ਵੀ,
ਸੱਚ ਦੇ ਸੂਰਜ ਨੂੰ
ਚੜਨ ਤੋਂ ਰੋਕ ਨਹੀਂ ਸਕਣਗੀਆਂ…
ਲੇਖਕ (ਪਰਮਜੀਤ ਲਾਲੀ)
(98962-44038)