ਮਹਿਲ ਕਲਾਂ, 7 ਸਤੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼ )
ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ, ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ 450 ਵੇਂ ਗੁਰਤਾਗੱਦੀ ਸ਼ਤਾਬਦੀਆਂ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸ: ਜੱਸਾ ਸਿੰਘ ਆਹਲੂਵਾਲੀਆ ਗੁਰਮਤਿ ਸੰਗੀਤ ਵਿਦਿਆਲਾ ਕਾਲਾਮਾਲਾ ਸਾਹਿਬ ਛਾਪਾ (ਬਰਨਾਲਾ) ਵਿਖੇ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਸਦਕਾ ਸ਼ਰਧਾਂ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਵਿਦਿਆਲਾ ਦੇ ਵਿਦਿਆਰਥੀਆਂ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਅਕਾਲੀ ਆਗੂ ਜਥੇ: ਨਾਥ ਸਿੰਘ ਹਮੀਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਵਲੋਂ ਪੰਜਾਬ ਭਰ ਵਿੱਚ ਲੜੀਵਾਰ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ਇਕ ਸ਼ਲਾਘਾਯੋਗ ਉਪਰਾਲਾ ਹੈ।ਇਹ ਮੁਹਿੰਮ ਨੌਜਵਾਨ ਵਰਗ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾ ਕੇ ਗੁਰਸਿੱਖੀ ਨਾਲ ਜੋੜਣ ਲਈ ਕਾਰਗਰ ਸਿੱਧ ਹੋਵੇਗੀ। ਵਿਦਿਆਲਾ ਇੰਚਾਰਜ ਭਾਈ ਬਲਵੰਤ ਸਿੰਘ ਮਹੇਰਨਾ ਨੇ ਕਿਹਾ ਕਿ ਸੱਚਖੰਡ ਵਾਸੀ ਸੰਤ ਜਸਵੀਰ ਸਿੰਘ ਖ਼ਾਲਸਾ (ਮੈਂਬਰ ਸ਼੍ਰੋਮਣੀ ਕਮੇਟੀ) ਵਲੋਂ ਵਿਸ਼ੇਸ਼ ਉੱਦਮ ਕਰਕੇ 1762 ਈ: ਦੇ ਵੱਡੇ ਘੱਲੂਘਾਰੇ ਦੇ 35 ਹਜ਼ਾਰ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸ਼ੁਰੂ ਕਰਵਾਏ ਸ: ਜੱਸਾ ਸਿੰਘ ਆਹਲੂਵਾਲੀਆ ਗੁਰਮਤਿ ਸੰਗੀਤ ਵਿਦਿਆਲਾ ਦੀ ਚੜੵਦੀ ਕਲਾ ਵਾਸਤੇ ਸਾਰਿਆਂ ਨੂੰ ਸਹਿਯੋਗ ਲਈ ਅਗੇ ਆਉਣਾ ਚਾਹੀਦਾ ਹੈ । ਇਸ ਮੌਕੇ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਸਰਪ੍ਰਸਤ ਅਵਤਾਰ ਸਿੰਘ ਅਣਖੀ, ਜਥੇ: ਮੁਖਤਿਆਰ ਸਿੰਘ ਛਾਪਾ, ਪ੍ਰਧਾਨ ਸ਼ੇਰ ਸਿੰਘ ਖਾਲਸਾ, ਪ੍ਰਧਾਨ ਨਾਜ਼ਰ ਸਿੰਘ, ਹੈੱਡ ਗਰੰਥੀ ਭਾਈ ਜਸਵੀਰ ਸਿੰਘ ਹੇਮਕੁੰਟ, ਪ੍ਰਧਾਨ ਗੁਰਦੀਪ ਸਿੰਘ ਬਾਬਾ, ਪ੍ਰੋ: ਹਰਜੀਤ ਸਿੰਘ ਕੈਰੇ, ਪ੍ਰੋ: ਚਰਨਪ੍ਰੀਤ ਸਿੰਘ, ਭਾਈ ਇਕੱਤਰ ਸਿੰਘ ਰਾਜੀਆ, ਭਾਈ ਪ੍ਰਗਟ ਸਿੰਘ ਰਾਗੀ, ਰਣਜੀਤ ਸਿੰਘ ਪੰਡੋਰੀ, ਭਾਈ ਆਗਿਆਪਾਲ ਸਿੰਘ ਖ਼ਾਲਸਾ, ਬਾਬਾ ਧਰਮ ਸਿੰਘ, ਬਲਵਿੰਦਰ ਸਿੰਘ ਵਜੀਦਕੇ, ਕਰਨੈਲ ਸਿੰਘ ਢੈਪਈ, ਹਰੀ ਸਿੰਘ, ਹਰਨੇਕ ਸਿੰਘ ਛਾਪਾ, ਭਾਈ ਜਗਸੀਰ ਸਿੰਘ ਕੁਰੜ, ਭਾਈ ਧਰਮਪਾਲ ਸਿੰਘ, ਬਲਦੇਵ ਸਿੰਘ ਚੁਹਾਣਕੇ, ਰਾਜਵਿੰਦਰ ਸਿੰਘ ਬਦੇਸ਼ੇ ਆਦਿ ਹਾਜ਼ਰ ਸਨ।