*ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ 12 ਜੂਨ ਨੂੰ ਪਟਿਆਲਾ ਵਿਖੇ ਰੱਖੀ
ਬਠਿੰਡਾ 7 ਜੂਨ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮੁੱਖ ਕਾਰਜਕਾਰੀ ਅਫਸਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਚੰਡੀਗੜ੍ਹ ਦੇ ਖਿਲਾਫ 18 ਜੂਨ ਦਾ ਰੋਸ ਧਰਨੇ ਦਾ ਨੋਟਿਸ ਦਿੱਤਾ ਗਿਆ ਸੀ ਜਿਸ ਸਬੰਧੀ ਮੁੱਖ ਇੰਜੀਨੀਅਰ ਅਤੇ ਮਨੇਜਿੰਗ ਪਰਸੋਨਲ ਜਨਰਲ ਐਡਮਨ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਚੰਡੀਗੜ੍ਹ ਦੇ ਉਚ ਅਧਿਕਾਰੀਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਸਰਕਲ ਵਿਖੇ ਜਥੇਬੰਦੀ ਨਾਲ ਮੀਟਿੰਗ ਕੀਤੀ ਗਈ ਅਤੇ ਮੁਲਾਜ਼ਮ ਮੰਗਾਂ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਬਹੁਤੀਆਂ ਮੰਗਾਂ ਪੈਨਸ਼ਨ ਸਕੀਮ ਲਾਗੂ ਕਰਨਾ ਸਰਵਿਸ ਰੂਲ ਸੋਧ ਕੇ ਲਾਗੂ ਕਰਨਾ, ਖਾਲੀ ਪੋਸਟਾਂ ਰੈਗੂਲਰ ਭਰਤੀ ਰਾਹੀਂ ਭਰਨੀਆ, ਕੰਟਰੈਕਟ ਕਰਮਚਾਰੀਆਂ ਦੇ ਤਨਖਾਹਾਂ ਵਿੱਚ ਵਾਧਾ ਕਰਨਾ ਰੈਗੂਲਰ ਕਰਨ ਸਬੰਧੀ ਕੋਈ ਪੋਲਸੀ ਬਣਾਉਣਾ ,ਕਾਰਜਕਾਰੀ ਅਫਸਰ ਸੀਈਓ ਲੈਵਲ ਦੀਆਂ ਹੋਣ ਕਾਰਨ ਜਲਦੀ ਮੀਟਿੰਗ ਕਰਵਾਉਣ ਦਾ ਭਰੋਸਾ ਅਤੇ ਚੀਫ ਲੈਵਲ ਦੀਆਂ ਮੰਗਾਂ ਪ੍ਰਮੋਸ਼ਨ ਚੈਨਲ ਨੂੰ ਲਾਗੂ ਕਰਨਾ, 20,30,50 ਅਨੁਪਾਤ ਅਨੁਸਾਰ ਗਰੇਡੇਸ਼ਨ ਕਰਨਾ ਕੱਚੇ ਮੁਲਾਜ਼ਮਾਂ ਦੀਆਂ ਲਿਸਟਾਂ ਸਮੇਂ ਸਿਰ ਭੇਜਣੀਆਂ ਕੰਟਰੈਕਟ ਕਰਮਚਾਰੀਆਂ ਨੂੰ ਸਮੇਂ ਸਿਰ ਦੇਣਾ ਅਤੇ ਹੋਰ ਮੰਗਾਂ ਸਬੰਧੀ 13 ਜੂਨ ਤੱਕ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਥੇਬੰਦੀ ਆਗੂ ਬਲਰਾਜ ਸਿੰਘ ਮੌੜ ਸੀਨੀਅਰ ਮੀਤ ਪ੍ਰਧਾਨ, ਫੁੰਮਣ ਸਿੰਘ ਕਾਠਗੜ ਜਨਰਲ ਸਕੱਤਰ ਨੇ ਦੱਸਿਆ ਕਿ ਮੀਟਿੰਗਾਂ ਵਿੱਚ ਪਹਿਲਾਂ ਵੀ ਕਈ ਵਾਰ ਫੈਸਲੇ ਹੋ ਚੁੱਕੇ ਹਨ ਜਿਨਾਂ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ ਪਹਿਲਾਂ ਵੀ ਮੁੱਖ ਕਾਰਜਕਾਰੀ ਅਫਸਰ ਚੰਡੀਗੜ੍ਹ ਨਾਲ ਜੋ ਮੀਟਿੰਗ ਹੋਈ ਸੀ ਉਸਦੀ ਵੀ ਅਜੇ ਪ੍ਰੋਸੀਡਿੰਗ ਜਾਰੀ ਨਹੀਂ ਹੋਈ ਜੋ ਅੱਜ ਫੈਸਲੇ ਹੋਏ ਹਨ ਉਹਨਾਂ ਦੇ ਸੰਬੰਧ ਵਿੱਚ ਜੇਕਰ 13 ਤੱਕ ਜੂਨ ਤੱਕ ਇਹ ਫੈਸਲੇ ਅਮਲੀ ਰੂਪ ਵਿੱਚ ਲਾਗੂ ਨਹੀਂ ਹੁੰਦੇ ਅਤੇ ਮੁੱਖ ਕਾਰਜਕਾਰੀ ਅਫਸਰ ਵੱਲੋਂ ਮੀਟਿੰਗ ਦਾ ਸਮਾਂ ਨਿਰਧਾਰਤ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ 18 ਜੂਨ ਨੂੰ ਮੁੱਖ ਕਾਰਜਕਾਰੀ ਅਫਸਰ ਦੇ ਖਿਲਾਫ ਚੰਡੀਗੜ੍ਹ ਵਿਖੇ ਰੋਸ ਧਰਨਾ ਦੇਵੇਗੀ ਜਿਸ ਵਿੱਚ ਪੰਜਾਬ ਦੇ ਹਰ ਜਿਲੇ ਵਿੱਚੋਂ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਇਸ ਸਬੰਧੀ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ 12 ਜੂਨ ਨੂੰ ਪਟਿਆਲਾ ਵਿਖੇ ਰੱਖੀ ਗਈ ਹੈ ਮੀਟਿੰਗ ਵਿੱਚ ਸੁਬਾਈ ਆਗੂ ਬਲਰਾਜ ਮੌੜ ਫੁੰਮਣ ਸਿੰਘ ਕਾਠਗੜ੍ਹ ,ਕਿਸ਼ੋਰ ਚੰਦ ਗਾਜ, ਸੁਖਚੈਨ ਸਿੰਘ, ਦਰਸ਼ਨ ਸਿੰਘ ਭੁੱਲਰ,ਤਾਰ ਸਿੰਘ ਗਿੱਲ ਬਰਨਾਲਾ,ਦਰਸ਼ਨ ਸ਼ਰਮਾ,ਅਮਰ ਸਿੰਘ ਮਾਨਸਾ, ਧਰਮ ਸਿੰਘ ਕੋਠਾ, ਗੁਰਜੰਟ ਸਿੰਘ ਮਾਨ, ਗੁਰਮੀਤ ਸਿੰਘ ਭੋਡੀਪੁਰਾ, ਹਰਪ੍ਰੀਤ ਸਿੰਘ,ਸੁਨੀਲ ਕੁਮਾਰ, ਗੁਰਚਰਨ ਜੋੜਕੀਆਂ ਅਤੇ ਹੋਰ ਆਗੂ ਵੀ ਹਾਜ਼ਰ ਸਨ ਜਾਰੀ ਕਰਤਾ :- ਫੁੰਮਣ ਸਿੰਘ ਕਾਠਗੜ ਜਨਰਲ ਸਕੱਤਰ 94171 62751