ਚੇਅਰਮੈਨ ਦਰਸ਼ਨ ਪਾਲ ਨੇ ਬੂਟਾ ਲਾ ਕੇ ‘ਵਣ ਮਹਾਂਉਤਸਵ’ ਦੀ ਕੀਤੀ ਸ਼ੁਰੂਆਤ
ਬਾਜਾਖਾਨਾ/ਕੋਟਕਪੂਰਾ, 21 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹੰਸ ਰਾਜ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਵਿਖੇ ਵਣ ਮਹਾਂਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਮੁਸਕਰਾਹਟ ਸੀ। ਇਸ ਪ੍ਰੋਗਰਾਮ ਤਹਿਤ ਸਕੂਲੀ ਬੱਚਿਆਂ ਨੇ ਸਕੂਲ ਕੈਂਪਸ ਵਿਖੇ ਫੁੱਲਾਂ ਤੋਂ ਇਲਾਵਾ ਕਈ ਕਿਸਮਾਂ ਦੇ ਰੁੱਖ ਅਤੇ ਬੂਟੇ ਲਾਏ। ਇਸ ਮੌਕੇ ਵਿਦਿਆਰਥੀਆਂ ਵਲੋਂ ਰੁੱਖਾਂ ਦੀ ਸੁਰੱਖਿਆ ਕਰਨ ਦਾ ਪ੍ਰਣ ਵੀ ਲਿਆ ਗਿਆ। ਸੰਸਥਾ ਦੇ ਚੇਅਰਮੈਨ ਦਰਸ਼ਨ ਪਾਲ ਜੀ ਨੇ ਬੂਟਾ ਲਾ ਕੇ ਵਣ ਮਹਾਂਉਤਸਵ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮਨੁੱਖੀ ਜੀਵਣ ਵਿੱਚ ਰੁੱਖਾਂ ਦੀ ਕਾਟ ਹੋਣ ਕਾਰਨ ਅੱਜ ਸਾਡਾ ਵਾਤਾਵਰਣ ਦਾ ਪ੍ਰਦੂਸ਼ਣ ਘਾਤਕ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਬੱਚੇ ਆਪਣੇ ਜਨਮ ਦਿਨ ’ਤੇ ਇਕ ਰੁੱਖ ਲਾਉਣ ਦਾ ਪ੍ਰਣ ਲੈਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੁਦਰਤੀ ਸ੍ਰੋਤਾਂ ਦੀ ਕੋਈ ਕਮੀ ਨਾ ਰਹੇ। ਇਸ ਮੌਕੇ ਬੱਚਿਆਂ ਨੂੰ ਰੁੱਖਾਂ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ। ਬੱਚਿਆਂ ਦੇ ਉਤਸ਼ਾਹ ਨੂੰ ਦੇਖਦਿਆਂ ਉਨਾਂ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਦਰਸ਼ਨ ਪਾਲ ਸ਼ਰਮਾ ਜੀ ਨੇ ਕਿਹਾ ਕਿ ਰੁੱਖ ਹੀ ਸਾਡੀ ਜਿੰਦਗੀ ਹਨ, ਜੇਕਰ ਰੱਖ ਨਹੀਂ ਹੋਣਗੇ ਤਾਂ ਧਰਤੀ ਉੱਪਰ ਜੀਵਨ ਲਗਭਗ ਖਤਮ ਹੋ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਪਿ੍ਰੰਸੀਪਲ ਮੈਡਮ ਪਰਮਿੰਦਰ ਕੌਰ, ਡਾ. ਸਮਰਿਤੀ ਸ਼ਰਮਾ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਹਾਜਰ ਸਨ।
Leave a Comment
Your email address will not be published. Required fields are marked with *