ਸੰਗਰੂਰ 10 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਅਕਾਲ ਸੀਡ ਫਾਰਮ ਪਿਛਲੇ 34 ਸਾਲਾਂ ਤੋਂ ਕਿਸਾਨਾਂ ਦੀ ਸੇਵਾ ਵਿੱਚ ਝੋਨੇ ਦੇ ਅਤੇ ਬਾਸਪਤੀ ਦੇ ਸੁਧਰੇ ਅਤੇ ਤਸਦੀਕ ਸੁਦਾ ਬੀਜ ਮੁਹੱਈਆ ਕਰਵਾਉਂਦਾ ਆ ਰਿਹਾ ਹੈ। ਇਹ ਸੰਸਥਾ ਸੰਤ ਬਾਬਾ ਅਤਰ ਸਿੰਘ ਜੀ ਦੇ ਵਿਰਾਸਤ ਕੀਤੇ ਟਰੱਸਟ ਅਕਾਲ ਕਾਲਜ ਕੌਂਸਲ ਦੇ ਅਦਾਰੇ ਅਕਾਲ ਸੀਡ ਫਾਰਮ ਵੱਲੋਂ ਝੋਨੇ ਅਤੇ ਬਾਸਪਤੀ ਦੇ ਬੀਜਾਂ ਤੇ ਵਾਜਿਬ ਰੇਟਾਂ ਉੱਪਰ ਵਿਕਰੀ ਸ਼ੁਰੂ ਹੋ ਗਈ ਹੈ। ਅਕਾਲ ਕਾਲਜ ਕੌਂਸਲ ਦੇ ਸਕੱਤਰ ਸਰਦਾਰ ਜਸਵੰਤ ਸਿੰਘ ਖਹਿਰਾ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਸੰਸਥਾ ਅਕਾਲ ਸੀਡ ਫਾਰਮ ਦੇ ਡਾਇਰੈਕਟਰ ਡਾ ਬੂਟਾ ਸਿੰਘ ਰੋਮਾਣਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਅਕਾਲ ਸੀਡ ਫਾਰਮ ਵੱਲੋਂ ਝੋਨੇ ਦੀਆਂ ਪਰਮਲ ਕਿਸਮਾਂ PR (ਪੀਆਰ- 126), (ਪੀਆਰ -114), (ਪੀਆਰ -128),( ਪੀਆਰ -131), (ਪੀਆਰ -132),( ਪੀਆਰ -118), PR (PB-1) ਆਦਿ ਬੀਜਾਂ ਦੇ ਬੀਜ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਬਾਸਪਤੀ ਕਿਸਮਾਂ ਵਿੱਚ ਪੂਸਾ -1509, ਪੂਸਾ-1692, ਪੂਸਾ-1847 , ਪੂਸਾ -1121 ਆਦਿ ਦੇ ਸੁਧਰੇ ਅਤੇ ਪ੍ਰਮਾਣਿਤ ਬੀਜ ਸੰਸਥਾ ਵੱਲੋਂ ਵਾਜਿਬ ਰੇਟਾਂ ਉੱਪਰ ਬੀਜ ਮੁਹੱਈਆ ਕਰਵਾਏ ਜਾ ਰਹੇ ਹਨ ।ਕਿਸਾਨਾਂ ਵੱਲੋਂ ਬੜੇ ਜੋਸ਼ ਅਤੇ ਉਤਸ਼ਾਹ ਨਾਲ ਝੋਨੇ ਦੀ ਬੀਜਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ। ਅਕਾਲ ਸੀਡ ਫਾਰਮ ਦੇ ਡਾਇਰੈਕਟਰ ਸਾਹਿਬ ਨੇ ਕਿਹਾ ਕਿ ਕਿਸਾਨਾਂ ਦੇ ਜੋਸ਼ ਨੂੰ ਦੇਖਦੇ ਹੋਏ ਕਿਸਾਨਾਂ ਦੀ ਸੇਵਾ ਵਿੱਚ ਮਹੀਨੇ ਦੇ ਸਾਰੇ ਦਿਨ ਬਿਨਾਂ ਕਿਸੇ ਛੁੱਟੀ ਤੋਂ ਕਿਸਾਨਾਂ ਲਈ ਬੀਜ ਮੁਹੱਈਆ ਕਰਵਾਇਆ ਜਾਵੇਗਾ।

