ਕੋਟਕਪੂਰਾ, 10 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਣਯੋਗ ਅਦਾਲਤ ਵਲੋਂ ਚੈੱਕ ਬਾਉਂਸ ਦੇ ਕੇਸ ਵਿੱਚ ਵਿਅਕਤੀ ਨੂੰ ਇੱਕ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜਾ ਸੁਣਾਈ ਗਈ। ਸ਼ਿਕਾਇਤ ਕਰਤਾ ਜਗਸੀਰ ਕੁਮਾਰ ਪੁੱਤਰ ਮੇਘ ਰਾਜ ਵਾਸੀ ਪਿੰਡ ਤਖਾਣਵੱਧ ਜ਼ਿਲਾ ਮੋਗਾ ਨੇ ਦੱਸਿਆ ਕਿ ਉਸ ਨੇ ਆਪਣੇ ਵਕੀਲ ਸਾਹਿਬਾਨ ਅਜੀਤ ਵਰਮਾ ਐਡਵੋਕੇਟ ਅਤੇ ਐਡੋਵਕੇਟ ਆਸ਼ੀਸ਼ ਗਰੋਵਰ ਰਾਹੀਂ ਪਰਮਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਖਿਲਾਫ਼ ਚੈੱਕ ਬਾਉਂਸ ਦਾ ਕੇਸ ਦਾਇਰ ਕੀਤਾ ਸੀ। ਦੋਸ਼ੀ ਪਰਮਿੰਦਰ ਸਿੰਘ ਨੇ ਮੁਦੱਈ ਧਿਰ ਪਾਸੋ 4,30,000/- ਰੁਪਏ ਉਧਾਰ ਲਏ ਸਨ ਪਰ ਰਕਮ ਦੀ ਮੰਗ ਕਰਨ ’ਤੇ ਦੋਸ਼ੀ ਵਲੋਂ ਇੱਕ ਚੈੱਕ ਮੁਦੱਈ ਦੇ ਹੱਕ ਵਿੱਚ ਜਾਰੀ ਕੀਤਾ ਗਿਆ, ਜੋ ਬਾਉਂਸ ਹੋਣ ਉਪਰੰਤ ਸ਼ਿਕਾਇਤ ਕਰਤਾ ਵਲੋਂ ਦੋਸ਼ੀ ਖਿਲਾਫ਼ ਮਾਣਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ। ਦੌਰਾਨੇ ਕੇਸ ਸਿਕਾਇਤ ਕਰਤਾ ਦੇ ਵਕੀਲ ਸਾਹਿਬਾਨ ਦੀ ਦਲੀਲਾਂ ਤੋ ਸਹਿਮਤ ਹੁੰਦੇ ਹੋਏ ਮਾਣਯੋਗ ਅਦਾਲਤ ਵਲੋਂ ਦੋਸ਼ੀ ਨੂੰ ਕੈਦ ਅਤੇ ਜੁਰਮਾਨੇ ਦਾ ਹੁਕਮ ਸੁਣਾਇਆ ਗਿਆ।