ਕੋਟਕਪੂਰਾ, 19 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਣਯੋਗ ਅਦਾਲਤ ਵਲੋਂ ਚੈੱਕ ਬਾਉਂਸ ਦੇ ਕੇਸ ਵਿੱਚ ਔਰਤ ਨੂੰ ਛੇ ਮਹੀਨੇ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਸ਼ਿਕਾਇਤਕਰਤਾ ਅਵਨੀਤ ਭੱਲਾ ਪੁੱਤਰ ਇੰਦਰਜੀਤ ਭੱਲਾ ਵਾਸੀ ਗੁਰੂ ਅਰਜਨ ਦੇਵ ਨਗਰ ਮੋਗਾ ਨੇ ਦੱਸਿਆ ਕਿ ਉਸ ਨੇ ਆਪਣੇ ਵਕੀਲਾਂ ਅਜੀਤ ਵਰਮਾ ਅਤੇ ਆਸ਼ੀਸ਼ ਗਰੋਵਰ ਰਾਹੀਂ ਪ੍ਰਨੀਤ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਪਿੰਡ ਰੌਲੀ ਜ਼ਿਲ੍ਹਾ ਮੋਗਾ ਖਿਲਾਫ਼ ਚੈੱਕ ਬਾਉਂਸ ਦਾ ਕੇਸ ਦਾਇਰ ਕੀਤਾ ਸੀ। ਦੋਸ਼ਣ ਪ੍ਰਨੀਤ ਕੌਰ ਵਲੋਂ ਮੁਦੱਈ ਧਿਰ ਪਾਸੋ 90000 ਰੁਪਏ ਉਧਾਰ ਲਏ ਸਨ ਪਰ ਰਕਮ ਦੀ ਮੰਗ ਕਰਨ ’ਤੇ ਦੋਸ਼ਣ ਵਲੋਂ 90000 ਰੁਪਏ ਦਾ ਚੈੱਕ ਮੁਦੱਈ ਦੇ ਹੱਕ ਵਿੱਚ ਜਾਰੀ ਕੀਤਾ ਗਿਆ, ਜੋ ਬਾਉਂਸ ਹੋਣ ਉਪਰੰਤ ਸ਼ਿਕਾਇਤ ਕਰਤਾ ਵਲੋਂ ਦੋਸ਼ਣ ਖਿਲਾਫ਼ ਮਾਣਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ। ਦੌਰਾਨੇ ਕੇਸ ਸਿਕਾਇਤ ਕਰਤਾ ਦੇ ਵਕੀਲਾਂ ਦੀ ਦਲੀਲਾਂ ਤੋ ਸਹਿਮਤ ਹੁੰਦੇ ਹੋਏ ਮਾਣਯੋਗ ਅਦਾਲਤ ਵਲੋਂ ਦੋਸ਼ਣ ਨੂੰ ਛੇ ਮਹੀਨੇ ਦੀ ਕੈਦ ਦਾ ਹੁਕਮ ਸੁਣਾਇਆ ਗਿਆ।