ਕੋਟਕਪੂਰਾ, 17 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਡੀਸ਼ਨਲ ਸੈਸ਼ਨ ਜੱਜ ਮੋਗਾ ਵਲੋਂ ਠੱਗੀ ਅਤੇ ਜਾਅਲੀ ਦਸਤਾਵੇਜਾਂ ਦੇ ਦੋਸ਼ ਹੇਠ ਸਜਾ ਹੋਏ ਦੋਸ਼ੀਆਂ ਦੀ ਅਪੀਲ ਨੂੰ ਮਨਜੂਰ ਕਰਦੇ ਹੋਏ ਦੋਸ਼ੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ। ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 135/2008 ਜ਼ੇਰੇ ਅਧੀਨ ਧਾਰਾ 218/420/465/467/468/471/120ਬੀ ਆਈ.ਪੀ.ਸੀ. ਥਾਣਾ ਸਿਟੀ ਮੋਗਾ ਦਰਜ ਹੋਇਆ ਸੀ, ਜਿਸ ਵਿਚ ਦੋਸ਼ੀਆਂ ਖਿਲਾਫ ਇਲਜ਼ਾਮ ਸਨ ਕਿ ਦੋਸ਼ੀਆਂ ਨੇ ਆਪਸੀ ਸਾਜਬਾਜ ਹੋ ਕੇ ਜਾਅਲੀ ਦਸਤਾਵੇਜ ਤਿਆਰ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਉਕਤ ਮੁਕੱਦਮੇ ਵਿਚ ਬਲਵਿੰਦਰ ਸਿੰਘ ਅਤੇ ਬਾਕੀ ਦੋਸ਼ੀਆਂ ‘ਤੇ ਪਰਚਾ ਦਰਜ ਹੋਇਆ ਸੀ, ਜਿਸ ਦੌਰਾਨੇ ਕੇਸ ਸੁਣਵਾਈ ਅਡੀਸ਼ਨਲ ਚੀਫ ਮੈਜਿਸਟਰੇਟ ਮੋਗਾ ਵਲੋਂ ਦੋਸ਼ੀਆਂ ਨੂੰ ਤਿੰਨ ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਸੀ, ਉਸ ਉਪਰੰਤ ਦੋਸ਼ੀ ਬਲਵਿੰਦਰ ਸਿੰਘ ਦੇ ਵਕੀਲਾਂ ਅਜੀਤ ਵਰਮਾ ਅਤੇ ਆਸ਼ੀਸ਼ ਗਰੋਵਰ ਉਕਤ ਫੈਸਲੇ ਦੀ ਅਪੀਲ ਦਾਇਰ ਕੀਤੀ ਗਈ ਅਤੇ ਦੌਰਾਨੇ ਅਪੀਲ ਦੋਸ਼ੀ ਬਲਵਿੰਦਰ ਸਿੰਘ ਦੇ ਵਕੀਲ ਸਾਹਿਬਾਨ ਦੀਆਂ ਦਲੀਲਾਂ ਤੋ ਸਹਿਮਤ ਹੁੰਦੇ ਹੋਏ ਦੋਸ਼ੀ ਦੀ ਅਪੀਲ ਮਨਜੂਰ ਅਤੇ ਦੋਸ਼ੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
