ਕੋਟਕਪੂਰਾ, 13 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਡੀਸ਼ਨਲ ਸੈਸ਼ਨ ਜੱਜ ਮੋਗਾ ਵਲੋਂ ਠੱਗੀ ਦੇ ਦੋਸ਼ ਹੇਠ ਸਜਾ ਹੋਏ ਦੋਸ਼ੀਆਂ ਦੀ ਅਪੀਲ ਨੂੰ ਮਨਜ਼ੂਰ ਕਰਦੇ ਹੋਏ ਦੋਸ਼ੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ। ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 13/2015 ਜ਼ੇਰੇ ਅਧੀਨ ਆਈ.ਪੀ.ਸੀ. ਦੀ ਧਾਰਾ 419/420/467/468/471/120ਬੀ ਤਹਿਤ ਥਾਣਾ ਬਾਘਾਪੁਰਾਣਾ ਦਰਜ ਹੋਇਆ ਸੀ, ਜਿਸ ਵਿੱਚ ਦੋਸ਼ੀਆਂ ਖਿਲਾਫ ਦੋਸ਼ ਸਨ ਕਿ ਦੋਸ਼ੀਆਂ ਨੇ ਆਪਸੀ ਸਾਜਬਾਜ ਹੋ ਕੇ ਜਾਅਲੀ ਮਾਲਕ ਖੜ੍ਹਾ ਕਰਕੇ ਖੇਤੀਬਾੜੀ ਜਮੀਨ ਆਪਣੇ ਹੱਕ ਕਰਵਾ ਲਈ ਹੈ। ਉਕਤ ਮੁਕੱਦਮੇ ਵਿੱਚ ਜਸਪਾਲ ਸਿੰਘ ਅਤੇ ਬਾਕੀ ਦੋਸ਼ੀਆਂ ’ਤੇ ਮਾਮਲਾ ਦਰਜ ਹੋਇਆ ਸੀ, ਜਿਸ ਦੌਰਾਨੇ ਕੇਸ ਸੁਣਵਾਈ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਮੋਗਾ ਵਲੋਂ ਦੋਸ਼ੀਆਂ ਨੂੰ 26.2.2019 ਵਿੱਚ ਤਿੰਨ ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਸੀ। ਉਸ ਉਪਰੰਤ ਦੋਸ਼ੀ ਜਸਪਾਲ ਸਿੰਘ ਦੇ ਵਕੀਲ ਅਜੀਤ ਵਰਮਾ ਅਤੇ ਐਡੋਵਕੇਟ ਆਸ਼ੀਸ਼ ਗਰੋਵਰ ਵੱਲੋਂ ਉਕਤ ਫੈਸਲੇ ਦੀ ਅਪੀਲ ਦਾਇਰ ਕੀਤੀ ਗਈ ਅਤੇ ਦੌਰਾਨੇ ਅਪੀਲ ਜਸਪਾਲ ਸਿੰਘ ਦੇ ਵਕੀਲਾਂ ਦੀਆਂ ਦਲੀਲਾਂ ਤੋਂ ਸਹਿਮਤ ਹੁੰਦਿਆਂ ਦੋਸ਼ੀ ਦੀ ਅਪੀਲ ਮਨਜ਼ੂਰ ਕਰਕੇ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।

