ਮੋਗਾ, 14 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਅੱਜ ਸੰਘਣੀ ਧੁੰਦ ਦਾ ਪਹਿਲਾ ਦਿਨ ਬੇਹੱਦ ਦੁਖਦਾਈ ਖਬਰ ਲੈ ਕੇ ਚੜ੍ਹਿਆ ਜਦੋਂ ਮਿੱਤਰ ਜਸਕਰਨ ਅਤੇ ਉਹਨਾਂ ਦੀ ਧਰਮ ਪਤਨੀ ਚੋਣ ਡਿਊਟੀ ਜਾਂਦੇ ਸਦੀਵੀਂ ਵਿਛੋੜਾ ਦੇ ਗਏ।
ਅੰਗਰੇਜੀ ਅਧਿਆਪਕ ਜਸਕਰਨ ਸਿੰਘ ਭੁੱਲਰ ਸਹਸ ਖੋਟੇ (ਜ਼ਿਲ੍ਹਾ ਮੋਗਾ) ਅਤੇ ਉਨ੍ਹਾਂ ਦੀ ਧਰਮ ਪਤਨੀ ਕਮਲਜੀਤ ਕੌਰ ਡੀਪੀਈ, ਪੱਤੋ ਹੀਰਾ ਸਿੰਘ ਦਾ ਅੱਜ ਸਵੇਰੇ ਚੋਣ ਡਿਊਟੀ ਦੇਣ ਜਾਂਦਿਆਂ, ਕਾਰ ਸੂਏ ਚ ਡਿੱਗਣ ਕਾਰਨ ਐਕਸੀਡੈਂਟ ਹੋ ਗਿਆ।
ਅਧਿਆਪਕ ਜਸਕਰਨ ਸਿੰਘ ਆਪਣੀ ਪਤਨੀ ਨੂੰ ਮਾੜੀ ਮੁਸਤਫਾ ਡਿਊਟੀ ਤੇ ਛੱਡਣ ਆ ਰਹੇ ਸਨ।
ਡੁੱਬਣ ਕਾਰਨ ਦੋਵੇਂ ਪਤੀ-ਪਤਨੀ ਦੀ ਮੌਤ ਹੋ ਗਈ।
ਅਧਿਆਪਕ ਜੋੜਾ ਮਾਨਸਾ ਨਾਲ ਸਬੰਧਤ ਸੀ ਅਤੇ ਹੁਣ ਰਣਸੀਂਹ ਵਿਖੇ ਰਹਿ ਰਿਹਾ ਸੀ।

