ਸਾਹਨੇਵਾਲ 13 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ 05 ਸਤੰਬਰ 2024 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਕੌਮੀ ਅਧਿਆਪਕ ਦਿਵਸ ਮਨਾਇਆ ਗਿਆ, ਜਿਸ ਦੇ ਵਿੱਚ ਹਲਕਾ ਐਮ ਐਲ ਏ ਸ. ਹਰਦੀਪ ਸਿੰਘ ਮੁੰਡੀਆਂ, ਚੇਅਰਮੈਨ ਸ਼੍ਰੀ ਕੁਲਦੀਪ ਐਰੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਇਸ ਮੌਕੇ ਸਾਹਨੇਵਾਲ ਕੰਨਿਆ ਦੇ ਅਧਿਆਪਕਾਂ ਵੱਲੋਂ ਦਾਨੀ ਸੱਜਣਾਂ ਨਾਲ ਮਿਲ ਕੇ ਅਤੇ ਆਪਣੇ ਵੱਲੋਂ ਵੀ ਰਾਸ਼ੀ ਇਕੱਠਾ ਕਰਕੇ ਵਿਦਿਆਰਥੀਆਂ ਲਈ ਜਰਨੇਟਰ ਉਪਲੱਬਧ ਕਰਵਾਉਣ ਦੀ ਪਹਿਲ ਕਰਕੇ ਵਿਭਾਗ ਲਈ ਅਨੂਠੀ ਪਹਿਲ ਕੀਤੀ ।
ਸਕੂਲ ਦੇ ਅਧਿਆਪਕਾਂ ਦੇ ਨਾਮ ਇਸ ਪ੍ਰਕਾਰ ਹਨ
ਸ. ਜਗਜੀਤ ਸਿੰਘ, ਸ੍ਰੀ ਨਵਦੀਪ ਪਾਠਕ ,ਸ਼੍ਰੀ ਰਾਜ ਕੁਮਾਰ, ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਸਰਬਜੀਤ ਸਿੰਘ, ਸ਼੍ਰੀਮਤੀ ਹਰਜੀਤ ਕੌਰ, ਸ਼੍ਰੀਮਤੀ ਮਲਕੀਤ ਕੌਰ, ਸ਼੍ਰੀਮਤੀ ਬਲਸ਼ਰਨ ਕੌਰ, ਸ੍ਰੀਮਤੀ ਜਸਪ੍ਰੀਤ ਕੌਰ, ਸ਼੍ਰੀਮਤੀ ਹਰਪ੍ਰੀਤ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਪ੍ਰਭਲੀਨ ਕੌਰ,ਮਿਸ ਕੁਲਵੀਰ ਕੌਰ, ਸ਼੍ਰੀਮਤੀ ਗੁਰਵਿੰਦਰ ਕੌਰ ।
ਇਸ ਨੇਕ ਕਾਰਜ ਲਈ ਹਲਕਾ ਐਮ ਐਲ ਏ ਸ. ਹਰਦੀਪ ਸਿੰਘ ਮੁੰਡੀਆਂ, ਚੇਅਰਮੈਨ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਸਕੂਲ ਪ੍ਰਿੰਸੀਪਲ ਸ਼੍ਰੀ ਆਸ਼ੀਸ਼ ਕੁਮਾਰ ਵਰਮਾ ਅਤੇ ਉਹਨਾਂ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਉਹਨਾਂ ਵੱਲੋਂ ਸਕੂਲ ਪ੍ਰਿੰਸੀਪਲ ਅਤੇ ਉਪਰੋਕਤ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।