ਬਰੈਂਪਟਨ 19 ਸਤੰਬਰ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ )
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 14 ਸਤੰਬਰ ਐਤਵਾਰ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਇਸ ਕਾਵਿ ਮਿਲਣੀ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਨਾਮਵਰ ਕਵੀਆਂ ਅਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ । ਇਸ ਕਾਵਿ ਮਿਲਣੀ ਦੀ ਹੋਸਟ ਬਹੁਤ ਪਿਆਰੀ ਦੋਸਤ , ਨਾਮਵਰ ਅਦਾਕਾਰਾ , ਸ਼ਾਇਰਾ ਤੇ ਹੋਸਟ ਕੁਲਦੀਪ ਜੀ ਸਨ ਜਿਹਨਾਂ ਦੀ ਹੋਸਟਿੰਗ ਬਹੁਤ ਹੀ ਕਾਬਿਲੇ ਸੀ । ਰਮਿੰਦਰ ਰੰਮੀ ਨੇ ਹਾਜ਼ਰੀਨ ਮੈਂਬਰਜ਼ ਨੂੰ ਰਸਮੀ ਜੀ ਆਇਆਂ ਕਿਹਾ ਤੇ । ਸਰਪ੍ਰਸਤ ਸੁਰਜੀਤ ਕੌਰ ਜੀ ਨੂੰ ਸੱਭ ਮੈਂਬਰਜ਼ ਦਾ ਸਵਾਗਤ ਕਰਨ ਅਤੇ ਅਧਿਆਪਕ ਦਿਵਸ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ । ਸੁਰਜੀਤ ਜੀ ਨੇ ਸੱਭ ਨੂੰ ਜੀ ਆਇਆਂ ਕਿਹਾ ਤੇ ਫਿਰ ਚੀਫ਼ ਐਡਵਾਈਜ਼ਰ ਡਾ . ਨਵਜੋਤ ਕੌਰ ਨੂੰ ਨੇ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਜੀ ਆਇਆਂ ਕਿਹਾ ਤੇ ਅਧਿਆਪਕ ਦਿਵਸ ਤੇ ਆਪਣੇ ਵਿਚਾਰ ਪੇਸ਼ ਕੀਤੇ । ਡਾ . ਨਵਜੋਤ ਜੀ ਨੇ ਇਹ ਕਿਹਾ ਕਿ ਅਧਿਆਪਕ ਹੋਣਾ ਆਪਣੇ ਅਪ ਵਿਚ ਬਹੁਤ ਖ਼ੂਬਸੂਰਤ ਅਹਿਸਾਸ ਹੈ ਜਿਸਤੇ 100 ਜਨਮ ਵੀ ਕੁਰਬਾਨ ਕੀਤੇ ਜਾ ਸਕਦੇ ਹਨ । ਉਹਨਾਂ ਦੱਸਿਆ ਕਿ ਜ਼ਿੰਦਗੀ ਵਿੱਚ ਜਿਹਨਾਂ ਤੋਂ ਵੀ ਸਬਕ ਸਿੱਖਦੇ ਹਾਂ ਉਹ ਸਾਰੇ ਸਾਡੇ ਗੁਰੂ ਹੁੰਦੇ ਹਨ। ਪ੍ਰਧਾਨ ਰਿੰਟੂ ਭਾਟੀਆ ਨੇ ਮੀਟਿੰਗ ਵਿੱਚ ਹਾਜ਼ਰੀਨ ਇੱਕ ਇਕ ਮੈਂਬਰਜ਼ ਦਾ ਨਾਮ ਲੈ ਕੇ ਸਵਾਗਤ ਕੀਤਾ । ਫਿਰ ਰਮਿੰਦਰ ਰੰਮੀ ਨੇ ਕੁਲਦੀਪ ਜੀ ਨੂੰ ਪ੍ਰੋਗਰਾਮ ਦਾ ਸੰਚਾਲਨ ਕਰਨ ਲਈ ਕਿਹਾ ਗਿਆ । ਚੀਫ਼ ਪੈਟਰਨ ਡਾ . ਦਲਬੀਰ ਸਿੰਘ ਕਥੂਰੀਆ ਜੀ ਜੋਕਿ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਵੀ ਹਨ ਸੱਭ ਤੋਂ ਪਹਿਲਾਂ ਸਭਾ ਵਿਲੋਂ ਸੰਸਥਾ ਦੇ ਚੇਅਰਮੈਨ ਸ . ਪਿਆਰਾ ਸਿੰਘ ਕੁੱਦੋਵਾਲ ਜੀ ਤੇ ਸਰਪ੍ਰਸਤ ਸੁਰਜੀਤ ਕੌਰ ਦੇ ਬੇਟੇ ਫ਼ਤਿਹਜੀਤ ਸਿੰਘ ਦੇ ਵਿਆਹ ਦੀ ਮੁਬਾਰਕ ਦਿੱਤੀ ਤੇ ਦੱਸਿਆ ਕਿ ਉਹ ਵੀ ਅਮਰੀਕਾ ਇਹ ਵਿਆਹ ਅਟੈਂਡ ਕਰਕੇ ਆਏ ਹਨ ਜੋ ਬਹੁਤ ਗੁਰ ਮਰਿਆਦਾ ਅਨੁਸਾਰ ਬਹੁਤ ਸ਼ਾਨਦਾਰ ਹੋਇਆ ਹੈ ਜਿੱਥੇ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਵੀ ਉਸ ਸ਼ਾਦੀ ਵਿੱਚ ਸ਼ਿਰਕਤ ਕੀਤੀ । ਰਮਿੰਦਰ ਰੰਮੀ ਜੋ ਉਪਰਾਲੇ ਤੇ ਕੰਮ ਕਰ ਰਹੀ ਹੈ ਉਸਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸਲ ਮਾਂ ਬੋਲੀ ਦੀ ਧੀ ਹੈ ਜੋ ਐਨੀ ਮਿਹਨਤ ਕਰ ਰਹੀ ਹੈ ਤੇ ਸੱਭ ਨੂੰ ਜੋੜ ਕੇ ਵੀ ਰੱਖਿਆ ਹੋਇਆ ਹੈ । ਕੁਲਦੀਪ ਜੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ 5 ਸਾਲ ਤੋਂ ਲਗਾਤਾਰ ਹੋ ਰਹੇ ਪ੍ਰੋਗਰਾਮਾਂ ਦੀ ਸੰਖੇਪ ਵਿੱਚ ਜਾਣਕਾਰੀ ਦਿੱਤੀ ।ਉਹਨਾਂ ਨੇ ਹਾਜ਼ਰੀਨ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਬਾਰੇ ਦੱਸਿਆ ਕਿ ਅੱਜ ਦੇ ਵੈਬੀਨਾਰ ਦੇ ਮੁੱਖ ਮਹਿਮਾਨ :- ਪ੍ਰੋ. ਤਲਵਿੰਦਰ ਮੰਡ , ਸਰਵਤ ਮੁਹੀਯੁੱਦੀਨ , ਡਾ . ਜਗਦੀਪ ਸਿੰਘ ਤੇ ਬਾਕੀ ਸਾਰੇ ਹੀ ਵਿਸ਼ੇਸ਼ ਮਹਿਮਾਨ ਸਨ ਜਿਹਨਾਂ ਵਿੱਚ :-ਹਰਸਿਮਰਤ ਕੌਰ ਐਡਵੋਕੇਟ , ਰੀਵਾ ਦਰਿਆ , ਸੁਰਿੰਦਰਪ੍ਰੀਤ ਘਣੀਆ , ਮਹਿੰਦਰ ਸਿੰਘ ਜੱਗੀ , ਅੰਜੂ ਵੀ ਰੱਤੀ ,ਸਿਮਰਤ ਗਗਨ , ਡਾ. ਹਰਪ੍ਰੀਤ ਕੌਰ , ਡਾ. ਹਰਪ੍ਰੀਤ ਸਿੰਘ ਰਾਣਾ , ਰੂਪ ਸਾਗਰ ,ਵਿੰਦਰ ਮਾਝੀ , ਸਤਵਿੰਦਰ ਕੌਰ , ਜੈਲੀ ਗੇਰਾ ਸਨ । ਆਖੀਰ ਵਿਚ ਪਰਾਈਮ ਏਸ਼ੀਆ ਦੇ ਨੈਮਵਰ ਜਰਨਲਿਸਟ ਜਸਵਿੰਦਰ ਬਿੱਟਾ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਫਿਰ ਪਾਕਿਸਤਾਨ ਤੋਂ ਆਏ ਸੂਫ਼ੀ ਕਵੀ ਹੁਸਨੈਨ ਅਕਬਰ ਜੀ ਨੇ ਦੋ ਗੀਤ ਆਪਣੀ ਦਮਦਾਰ ਸੁਰੀਲੀ ਅਵਾਜ਼ ਵਿੱਚ ਪੇਸ਼ ਕੀਤੇ ਜਿਹਨਾਂ ਵਿਚ ਉਹਨਾਂ ਦੀ ਮਸ਼ਹੂਰੀ ਹੀਰ ਵੀ ਸੀ ।
ਹਮੇਸ਼ਾਂ ਵਾਂਗ ਇਸ ਕਾਵਿ ਮਿਲਣੀ ਵਿੱਚ ਵੀ ਬਹੁਤ ਸਾਰੇ ਨਵੇਂ ਸ਼ਾਇਰ ਪਹਿਲੀ ਵਾਰ ਆਏ ਸਨ । ਸੱਭ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨੂੰ ਬਹੁਤ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ । ਕੁਝ ਕਵਿਤਾਵਾਂ ਅਧਿਆਪਕ ਦਿਵਸ ਨਾਲ ਸੰਬੰਧਿਤ ਸਨ ਤੇ ਕੁਝ ਅਲੱਗ ਵਿਸ਼ੇ ਤੇ ਸਨ ।
ਚੇਅਰਮੈਨ ਸ. ਪਿਆਰਾ ਸਿੰਘ ਕੁੱਦੋਵਾਲ ਨੇ ਸਾਰੇ ਪ੍ਰੋਗਰਾਮ ਨੂੰ ਹਮੇਸ਼ਾਂ ਵਾਂਗ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਅਤੇ ਭਾਵਪੂਰਤ ਸ਼ਬਦਾਂ ਵਿੱਚ ਸਮਅੱਪ ਕੀਤਾ , ਤੇ ਸਾਰੇ ਸ਼ਾਇਰਾਂ ਦੀਆਂ ਰਚਨਾਵਾਂ ਦੀ ਉਹਨਾਂ ਨੇ ਬਹੁਤ ਸਰਾਹੁਣਾ ਕੀਤੀ । ਸ .ਪਿਆਰਾ ਸਿੰਘ ਕੁੱਦੋਵਾਲ ਆਪਣੇ ਵਿਲੱਖਣ ਅੰਦਾਜ਼ ਤੇ ਦਮਦਾਰ ਅਵਾਜ਼ ਵਿੱਚ ਪ੍ਰੋਗਰਾਮ ਨੂੰ ਸਮ ਅੱਪ ਕਰਦੇ ਹਨ । ਉਹ ਬਹੁਤ ਸ਼ਿੱਦਤ ਨਾਲ ਸਾਰਾ ਪ੍ਰੋਗਰਾਮ ਸੁਣਦੇ ਹਨ ਅਤੇ ਫਿਰ ਸੱਭ ਦੀਆਂ ਰਚਨਾਵਾਂ ਦੇ ਬਾਰੇ ਆਪਣੇ ਬੇਸ਼ਕੀਮਤੀ ਪ੍ਰਭਾਵ ਪੇਸ਼ ਕਰਦੇ ਹਨ ।
ਰਮਿੰਦਰ ਰੰਮੀ ਨੇ ਫਿਰ ਸੱਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਰੀ ਪ੍ਰਬੰਧਕੀ ਟੀਮ ਆਪਣਾ ਪੂਰਾ ਸਹਿਯੋਗ ਕਰ ਰਹੀ ਹੈ । ਪ੍ਰੋਗਰਾਮ ਵੀ ਸਫ਼ਲ ਉਹੀ ਹੁੰਦੇ ਹਨ , ਜਿੱਥੇ ਮਿਲਕੇ ਟੀਮ ਮੈਂਬਰਜ਼ ਕੰਮ ਕਰਦੇ ਹਨ ।ਇਸ ਤਰਾਂ ਅਧਿਆਪਕ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ( ਕਾਵਿ ਮਿਲਣੀ ) ਵੈਬੀਨਾਰ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ । ਧੰਨਵਾਦ ਸਹਿਤ ।
“ ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ “
ਰਮਿੰਦਰ ਰੰਮੀ ਨੇ ਇਹ ਕਹਿੰਦਿਆਂ ਸੱਭ ਤੋਂ ਵਿਦਾ ਲਈ ।