ਅੰਮ੍ਰਿਤਸਰ , 09 ਸਤੰਬਰ,(ਦਿਲਰਾਜ ਸਿੰਘ ਦਰਦੀ/ ਵਰਲਡ ਪੰਜਾਬੀ ਟਾਈਮਜ਼)
ਸਾਹਿਤਯ ’24 ਵਲੋਂ ਭਗਤ ਚੰਦਰ ਹਸਪਤਾਲ ਨਵੀਂ ਦਿੱਲੀ ਦੇ ਸਹਿਯੋਗ ਨਾਲ ਅਧਿਆਪਕ ਦਿਵਸ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਉਹਨਾਂ ਬਹੁਤ ਹੀ ਮਿਹਨਤੀ ਅਤੇ ਸਿੱਖਿਆ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੇ ਵੱਖਰੀ ਪਹਿਚਾਣ ਸਥਾਪਤ ਕਰਨ ਵਾਲੇ 24 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਅਧਿਆਪਨ ਸਾਹਿਤ ਅਤੇ ਸਮਾਜ ਸੇਵਾ ਵਿੱਚ ਇੱਕ ਵੱਖਰੀ ਪਹਿਚਾਨ ਬਣਾ ਚੁੱਕੀ ਲੇਖਿਕਾ ਅੰਜੂ ਅਮਨਦੀਪ ਗਰੋਵਰ ਦਾ ਵੀ ਸਨਮਾਨ ਕੀਤਾ ਗਿਆ। ਇਹ ਸਨਮਾਨ ਸਮਾਰੋਹ ਦਿੱਲੀ ਵਿੱਚ ਹੋਇਆ। ਜਿਹੜੇ ਅਧਿਆਪਕ ਕਿਸੇ ਕਾਰਨਾਂ ਕਰਕੇ ਉਸ ਇਨਾਮ ਸਮਾਰੋਹ ਦਾ ਹਿੱਸਾ ਨਹੀਂ ਬਣ ਸਕੇ, ਉਹਨਾਂ ਨੂੰ ਇਹ ਸਨਮਾਨ ਪੱਤਰ ਡਾਕ ਦੇ ਰਾਹੀਂ ਭੇਜਿਆ ਗਿਆ। ਅੰਜੂ ਗਰੋਵਰ ਵੱਲੋਂ ਸਾਹਿਤ 24 ਦੀ ਪੂਰੀ ਪ੍ਰਬੰਧਕ ਟੀਮ ਦਾ, ਵਿਸ਼ੇਸ਼ ਤੌਰ ਤੇ ਪ੍ਰੋ. (ਡਾ.) ਦਵਿੰਦਰ ਕੌਰ , ਹਰੀ ਪ੍ਰਕਾਸ਼ ਪਾਂਡੇ ਅਤੇ ਲੇਖਿਕਾ ਪ੍ਰਵੀਨ ਕੌਰ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।