ਲੁਧਿਆਣਾ, 7 ਸਤੰਬਰ,(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢੰਡਾਰੀ ਕਲਾਂ ਵਿਖੇ ਅਧਿਆਪਕ ਦਿਵਸ ਬਹੁਤ ਹੀ ਸਾਨੋ ਸ਼ੌਕਤ ਨਾਲ ਮਨਾਇਆ ਗਿਆ! ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸ਼ਾਇਰ ਤ੍ਰੈਲੋਚਨ ਲੋਚੀ ਤੇ ਰਾਸ਼ਟਰੀ ਤੇ ਗਲੋਬਲ ਪੁਰਸਕਾਰ ਵਿਜੇਤਾ ਸ. ਸੌਦਾਗਰ ਸਿੰਘ ਸਰਾਭਾ ਤੇ ਜਤਿੰਦਰ ਸਿੰਘ ਨੇ ਕੀਤੀ! ਸਭ ਤੋਂ ਪਹਿਲਾਂ ਸਕੂਲ ਦੇ ਹੈੱਡ ਟੀਚਰ ਮੈਡਮ ਸਵਰਨਜੀਤ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਆਪਣੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ! ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣੀ ਕਲਾ ਨਾਲ ਮਹੌਲ ਨੂੰ ਸੰਗੀਤਕ ਬਣਾ ਦਿੱਤਾ!
ਸ. ਸੌਦਾਗਰ ਸਿੰਘ ਸਰਾਭਾ ਨੇ ਆਪਣੇ ਭਾਸ਼ਨ ਵਿੱਚ ਆਖਿਆ ਕਿ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕਿਸੇ ਵੀ ਬੱਚੇ ਦੀ ਮਾਂ ਉਸਦੀ ਪਹਿਲੀ ਅਧਿਆਪਕਾ ਹੁੰਦੀ ਹੈ ਪਰ ਕਿਸੇ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਜੋ ਭੂਮਿਕਾ ਅਧਿਆਪਕ ਦੀ ਹੁੰਦੀ ਹੈ , ਉਸਦਾ ਕੋਈ ਵੀ ਬਦਲ ਨਹੀਂ ਹੁੰਦਾ!
ਇਸ ਮੌਕੇ ਸ਼ਾਇਰ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਅੱਜ ਅਧਿਆਪਕ ਦਿਵਸ ਹੈ ਤੇ ਮੇਰੀ ਨਜ਼ਰ ਵਿੱਚ ਇਹ ਸਭ ਤੋ ਵੱਡਾ ਤੇ ਮੁਕੱਦਸ ਦਿਨ ਹੈ ! ਅੱਜ ਅਸੀਂ ਸਾਰੇ ਜਿਸ ਜਿਸ ਵੀ ਮੁਕਾਮ ‘ਤੇ ਹਾਂ , ਇਸਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਸਾਡੇ ਅਧਿਆਪਕਾਂ ਦੀ ਹੀ ਹੈ ! ਉਹ ਇੱਕ ਅਧਿਆਪਕ ਹੀ ਹੈ ਜੋ ਮਨੁੱਖ ਨੂੰ ਸਹੀ ਮਾਅਨਿਆਂ ਵਿੱਚ ਮਨੁੱਖ ਬਣਾਉਂਦਾ ਹੈ ! ਇਸ ਮੌਕੇ ਉਹਨਾਂ ਨੇ ਆਪਣੀ ਕਵਿਤਾ ‘ ਹੇ ਮੇਰੇ ਗੁਰੂਦੇਵ ‘ ਵੀ ਸੁਣਾਈ ! ਫਿਰ ਉਹਨਾਂ ਸਟਾਫ ਤੇ ਵਿਦਿਆਰਥੀਆਂ ਦੀ ਫਰਮਾਇਸ਼ ‘ਤੇ ਆਪਣੀਆਂ ਚੋਣਵੀਆਂ ਕਵਿਤਾਵਾਂ ਤੇ ਗ਼ਜ਼ਲਾਂ ਸੁਣਾਕੇ ਸਮਾਗਮ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੱਤਾ ! ਇਸ ਮੌਕੇ ਮੈਡਮ ਸਵਰਨਜੀਤ ਕੌਰ ਤੇ ਉਹਨਾਂ ਦੇ ਪੂਰੇ ਸਟਾਫ ਨੇ ਉਹਨਾਂ ਦਾ ਸਨਮਾਨ ਕੀਤਾ !
ਇਸ ਮੌਕੇ ਆਪਣੀਆਂ ਵਿਲੱਖਣ ਪ੍ਰਾਪਤੀਆਂ ਕਰਕੇ ਮੈਡਮ ਸ਼ੀਤਲ ਰਾਣੀ , ਮੈਡਮ ਲਵਦੀਪ ਕੌਰ , ਮੈਡਮ ਅਮਨਪ੍ਰੀਤ ਕੌਰ , ਕਮਲਜੀਤ ਸਿੰਘ , ਮੈਡਮ ਸੁਮਿਤਾ , ਮੈਡਮ ਮੋਨਿਕਾ ਰਾਣੀ , ਮੈਡਮ ਰੁਪਿੰਦਰ ਕੌਰ , ਮੈਡਮ ਗੁਰਜੀਤ ਕੌਰ , ਗੁਰਦੀਪ ਸਿੰਘ ਤੇ ਹਿਮਾਂਸ਼ੂ ਹੁਰਾਂ ਨੂੰ ਵੀ ਯਾਦ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ ! ਇਸ ਮੌਕੇ ਮੇਜਰ ਸਿੰਘ , ਮਨਜੀਤ ਸਿੰਘ , ਪ੍ਰਿਅੰਕਾ , ਅਮਨਦੀਪ ਕੌਰ , ਧਰਮ ਪਾਲ , ਰਿਤੂ ਸ਼ਰਮਾ ਯੋਗਿਤਾ , ਪ੍ਰਮੋਦ ਸ਼ਰਮਾ , ਆਰਜ਼ੂ ਕੰਬੋਜ , ਬਲਕਾਰ ਸਿੰਘ ਤੇ ਅਲਕੇਸ਼ ਵੀ ਹਾਜ਼ਰ ਸਨ ! ਇਸ ਪੂਰੇ ਸਮਾਗਮ ਦਾ ਮੰਚ ਸੰਚਾਲਨ ਖੁਸ਼ਬੂ ਨੇ ਬਹੁਤ ਹੀ ਖ਼ੂਬਸੂਰਤ ਅੰਦਾਜ਼ ਨਾਲ ਕੀਤਾ !